June 9, 2026, 6:43 pm
----------- Advertisement -----------
HomeNewsAutomobilesਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲੇਗੀ ਵੰਦੇ ਭਾਰਤ ਟਰੇਨ; ਪੜ੍ਹੋ ਸਮਾਂ ਸਾਰਣੀ

ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲੇਗੀ ਵੰਦੇ ਭਾਰਤ ਟਰੇਨ; ਪੜ੍ਹੋ ਸਮਾਂ ਸਾਰਣੀ

Published on

----------- Advertisement -----------

ਉੱਤਰੀ ਰੇਲਵੇ ਵੱਲੋਂ ਜਲਦੀ ਹੀ ਅੰਮ੍ਰਿਤਸਰ ਅਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਜਾਵੇਗੀ। ਇਸ ਨਾਲ 450 ਕਿਲੋਮੀਟਰ ਦਾ ਸਫ਼ਰ ਸਿਰਫ਼ 5 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ। ਨਵੀਂ ਦਿੱਲੀ-ਅੰਮ੍ਰਿਤਸਰ ਵਿਚਕਾਰ ਸਿਰਫ਼ ਅੰਬਾਲਾ ਅਤੇ ਲੁਧਿਆਣਾ ਦੋ ਸਟਾਪੇਜ ਰੱਖੇ ਗਏ ਹਨ।
ਰੇਲਵੇ ਨੇ ਰੇਲਗੱਡੀ ਦੇ ਆਉਣ ਅਤੇ ਜਾਣ ਦਾ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ, ਪਰ ਰੇਲਗੱਡੀ ਕਿਸ ਤਰੀਕ ਨੂੰ ਚੱਲੇਗੀ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਪ੍ਰਸਤਾਵਿਤ ਸਮਾਂ ਸਾਰਣੀ ਅਨੁਸਾਰ ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 7.55 ਵਜੇ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਸਵੇਰੇ 9.32 ਵਜੇ ਲੁਧਿਆਣਾ ਪਹੁੰਚੇਗੀ। ਦੁਪਹਿਰ 1.05 ਵਜੇ ਨਵੀਂ ਦਿੱਲੀ ਪਹੁੰਚ ਜਾਏਗੀ।
ਇਸੇ ਤਰ੍ਹਾਂ ਵਾਪਸੀ ‘ਤੇ ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 3.50 ‘ਤੇ ਅੰਬਾਲਾ, 4.59 ‘ਤੇ ਲੁਧਿਆਣਾ ਅਤੇ ਸ਼ਾਮ 6.50 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਅੰਮ੍ਰਿਤਸਰ-ਨਵੀਂ ਦਿੱਲੀ ਟ੍ਰੈਕ ‘ਤੇ ਚੱਲਣ ਵਾਲੀ ਪਹਿਲੀ ਹਾਈ ਸਪੀਡ ਟਰੇਨ ਹੋਵੇਗੀ। ਫਿਲਹਾਲ ਇਸ ਟ੍ਰੈਕ ‘ਤੇ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਟਰੇਨਾਂ ਚੱਲ ਰਹੀਆਂ ਹਨ, ਜਦੋਂ ਕਿ ਵੰਦੇ ਭਾਰਤ ਟਰੇਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...