ਐਸ.ਏ.ਐਸ ਨਗਰ 21 ਸਤੰਬਰ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ। ਇਸੇ ਲੜ੍ਹੀ ਤਹਿਤ ਅੱਜ ਮਿਤੀ 21 ਸਤੰਬਰ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਨਵੇਂ ਨਿਯੁਕਤ ਹੋਏ ਚੇਅਰਮੈਨ ਰਣਜੀਤ ਸਿੰਘ ਚੀਮਾ ਵੱਲੋਂ ਟਿਊਬਵੈੱਲ ਉਪਰੇਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਉਨ੍ਹਾ ਵੱਲੋਂ ਨਵ-ਨਿਯੁਕਤ ਹੋਏ ਟਿਊਬਵੈੱਲ ਓਪਰੇਟਰਾਂ ਨੂੰ ਵਧਾਈ ਦਿੰਦੇ ਹੋਏ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਨਾਲ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਇੰਜ, ਬਰਿੰਦਰਪਾਲ ਸਿੰਘ, ਮੰਡਲ ਇੰਜੀਨੀਅਰ (ਅਮਲਾ) ਇੰਜ ਰਾਜੇਸ਼ ਸ਼ਰਮਾ ਅਤੇ ਨਿੱਜੀ ਸਕੱਤਰ ਅਜੈ ਕੁਮਾਰ ਸ਼ਰਮਾ ਮੌਜੂਦ ਸਨ।
----------- Advertisement -----------
ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਵੱਲੋਂ ਟਿਊਬਵੈੱਲ ਉਪਰੇਟਰਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ
Published on
----------- Advertisement -----------
----------- Advertisement -----------









