ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਹੈ। ਮਾਨ ਅੱਜ 50 ਸਾਲ ਦੇ ਹੋ ਗਏ ਹਨ। ਕਾਮੇਡੀਅਨ ਤੋਂ ਸਿਆਸਤ ਤੱਕ ਦਾ ਭਗਵੰਤ ਮਾਨ ਦਾ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ “ਪੰਜਾਬ ਦੇ ਪਿਆਰੇ ਮੁੱਖ ਮੰਤਰੀ ਅਤੇ ਛੋਟੇ ਵੀਰ ਭਗਵੰਤ ਮਾਨ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਸੀਂ ਤੰਦਰੁਸਤ ਅਤੇ ਖੁਸ਼ ਰਹੋ। ਇਸੇ ਹੀ ਉਤਸ਼ਾਹ ਅਤੇ ਮਿਹਨਤ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ, ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ।”
ਦੱਸ ਦਈਏ ਕਿ ਇਸ ਤੋਂ ਪਹਿਲਾ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਵੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ। ਤੁਸੀਂ ਹਮੇਸ਼ਾ ਖੁਸ਼ ਅਤੇ ਸਿਹਤਮੰਦ ਰਹੋ। ਪੰਜਾਬ ਤੁਹਾਡੇ ਦਿਲਾਂ ਵਿੱਚ ਵਸਦਾ ਹੈ ਅਤੇ ਤੁਸੀਂ ਪੰਜਾਬੀਆਂ ਦੇ ਦਿਲਾਂ ਵਿੱਚ। ਪ੍ਰਮਾਤਮਾ ਤੁਹਾਨੂੰ ਪੰਜਾਬ ਅਤੇ ਪੰਜਾਬੀਅਤ ਦੀ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ੇ।”
----------- Advertisement -----------
AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ CM ਮਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ
Published on
----------- Advertisement -----------
----------- Advertisement -----------












