July 19, 2026, 12:02 pm
----------- Advertisement -----------
HomeNewsਸੁਖਬੀਰ ਬਾਦਲ ਦੱਸਣ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ 'ਚ ਬੀ.ਏ ਪਾਸ ਨਹੀਂ ਸਨ...

ਸੁਖਬੀਰ ਬਾਦਲ ਦੱਸਣ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ‘ਚ ਬੀ.ਏ ਪਾਸ ਨਹੀਂ ਸਨ ? – ਹਰਪਾਲ ਚੀਮਾ

Published on

----------- Advertisement -----------
  • ਆਪ ਦਾ ਬਾਦਲਾਂ ਨੂੰ ਸਵਾਲ, ਸਬਜ਼ੀਆਂ ਤੇ ਐੱਮ. ਐੱਸ. ਪੀ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2017 ਤੱਕ ਕਿਉਂ ਨਹੀਂ ਯਾਦ ਆਈ ?
  • ਜਦ ਤੱਕ ਬੇਅਦਬੀ ਦੇ ਦਾਗ਼ ਹਨ, ਬਾਦਲ ਸੱਤਾ ਦੇ ਸੁਪਨੇ ਨਾ ਦੇਖਣ: ਆਪ

ਚੰਡੀਗੜ੍ਹ, 7 ਜਨਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੱਲ-ਗੱਲ ‘ਤੇ ਘੇਰਿਆ ਅਤੇ ਪੁੱਛਿਆ ਕਿ ਆਪਣੇ 1997 ਤੋਂ 2002 ਅਤੇ 2007 ਤੋਂ 2017 ਦੇ ਰਾਜਭਾਗ ਦੌਰਾਨ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਇਹ ਮੁੱਦੇ ਕਿਉਂ ਨਹੀਂ ਚੇਤੇ ਆਏ? ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਇਹ ਸਪੱਸ਼ਟ ਕਰੇ ਕਿ ਕੀ ਉਨ੍ਹਾਂ ਦੇ ਰਾਜ ਵੇਲੇ ਇਹ ਮੁੱਦੇ ਅਤੇ ਸੰਕਟ ਨਹੀਂ ਸਨ?

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ, ‘ਉਹ (ਬਾਦਲ) ਚਾਹੁੰਦੇ ਹਨ ਕਿ ਪੰਜਾਬ ਦੇ ਹਰ ਬੀ.ਏ ਪਾਸ ਨੂੰ 5000 ਨਹੀਂ ਬਲਕਿ 50,000 ਦੀ ਨੌਕਰੀ ਮਿਲੇ।” ਪਰ ਸਵਾਲ ਇਹ ਹੈ ਕਿ ਬਾਦਲਾਂ ਨੂੰ ਅਜਿਹੇ ਅੱਛੇ ਖਿਆਲ ਸੱਤਾ ਤੋਂ ਬਾਹਰ ਹੁੰਦਿਆਂ ਹੀ ਕਿਉਂ ਆਉਂਦੇ ਹਨ? ਪੰਥ ਅਤੇ ਪੰਜਾਬ ਸਮੇਤ ਨੌਜਵਾਨਾਂ-ਬੇਰੁਜ਼ਗਾਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਸਰਕਾਰੀ ਸਕੂਲਾਂ-ਹਸਪਤਾਲਾਂ ਦੀ ਚਿੰਤਾ ਸੱਤਾ ‘ਚ ਹੁੰਦਿਆਂ ਕਿਉਂ ਨਹੀਂ ਕੀਤੀ ਜਾਂਦੀ?

ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲਾਂ ਦੇ ਪਰਿਵਾਰ ਨੂੰ ਭੁੱਲ ਕੇ ਵੀ ਸੱਤਾ ‘ਚ ਨਾ ਲਿਆਂਦਾ ਜਾਵੇ ਕਿਉਂਕਿ ਇਹ ਸੱਤਾ ਚੋਂ ਬਾਹਰ ਰਹਿੰਦਿਆਂ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਬਾਰੇ ਭਲਾ ਸੋਚਣ ਲਈ ਮਜਬੂਰ ਹੁੰਦੇ ਹਨ, ਜਦਕਿ ਸੱਤਾ ‘ਚ ਹੁੰਦਿਆਂ ਇਹ ਮਾਫ਼ੀਆ ਅਤੇ ਮਾਇਆ ਮੋਹ ਦੇ ਸ਼ੁਦਾਈ ਹੋ ਜਾਂਦੇ ਹਨ, ਅਰਥਾਤ ਬਾਦਲ ਐਂਡ ਕੰਪਨੀ ਨੂੰ ਪੰਜਾਬ ਦੇ ਰਾਜਭਾਗ ਤੋਂ ਦੂਰ ਰੱਖਣ ‘ਚ ਹੀ ਭਲਾਈ ਹੈ।

ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਸਬਜ਼ੀਆਂ, ਫਲਾਂ, ਬਾਸਮਤੀ ਅਤੇ ਆਲੂਆਂ ਆਦਿ ਉੱਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਦਾ ਮੁੱਦਾ ਦਹਾਕਿਆਂ ਪੁਰਾਣ ਹੈ। ਇਸ ਦੌਰਾਨ 15 ਸਾਲ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮੁੱਖ ਮੰਤਰੀ ਵੱਜੋ ਰਾਜ-ਸੱਤਾ ਭੋਗ ਚੁੱਕੇ ਹਨ, ਉਦੋਂ ਸੁਖਬੀਰ ਸਿੰਘ ਬਾਦਲ ਨੂੰ ਫ਼ਲ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਗੁਹਾਰ ਕਿਉਂ ਨਹੀਂ ਸੁਣਾਈ ਦਿੱਤੀ? ਸੜਕਾਂ ਕਿਨਾਰੇ ਪਏ ਆਲੂ ਦੇ ਢੇਰ ਕਿਉਂ ਨਹੀਂ ਦਿਖਾਈ ਦਿੱਤੇ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਸਾਲ 2004 ‘ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੰਦ ਕੀਤੀ ਸੀ, ਉਨ੍ਹਾਂ ਉਪਰੰਤ 2007 ਤੋਂ 2017 ਤੱਕ ਬਾਦਲ ਪਰਿਵਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫ਼ੈਸਲਾ ਕਿਉਂ ਨਹੀਂ ਲਿਆ? ਇਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲ ਅਤੇ ਹਸਪਤਾਲਾਂ ਦੀ ਹਾਲਤ ਬਾਦਲ ਸਰਕਾਰ ਵੇਲੇ ਵੀ ਤਰਸਯੋਗ ਹੀ ਸੀ, ਉਦੋਂ ਸਿੱਖਿਆ ਅਤੇ ਸਹਿਤ ਮੁੱਖ ਏਜੰਡੇ ‘ਤੇ ਕਿਉਂ ਨਹੀਂ ਰਹੀ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਦਾਅਵਾ ਕਰਦੀ ਆ ਰਹੀ ਹੈ ਕਿ ‘ਆਪ’ ਰਾਜਨੀਤੀ ਕਰਨ ਨਹੀਂ ਬਦਲਣ ਆਈ ਹੈ ਅਤੇ ਅੱਜ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਅਕਾਲੀ, ਕਾਂਗਰਸੀ ਅਤੇ ਭਾਜਪਾਈ ਉਹ ਯੋਜਨਾਵਾਂ ਦੇ ਐਲਾਨ ਕਰਨ ਲੱਗੇ ਹੋਏ ਹਨ, ਜਿਨ੍ਹਾਂ ਨੂੰ ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਲਾਗੂ ਕੀਤਾ ਹੋਇਆ ਹੈ ਅਤੇ ਪੰਜਾਬ ਲਈ ‘ਆਪ’ ਸੁਪਰੀਮੋ ਕੇਜਰੀਵਾਲ ‘ਗਰੰਟੀਆਂ’ ਦੇ ਚੁੱਕੇ ਹਨ।

ਚੀਮਾ ਨੇ ਕਿਹਾ ਕਿ ਬਾਦਲਾਂ ਸਮੇਤ ਕਾਂਗਰਸ, ਕੈਪਟਨ ਅਤੇ ਭਾਜਪਾ ਉਦੋਂ ਤੱਕ ਪੰਜਾਬ ਦੀ ਸੱਤਾ ਦੇ ਸੁਪਨੇ ਲੈਣੇ ਬੰਦ ਕਰ ਦੇਣ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਥਾਂ-ਥਾਂ ਹੁੰਦੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦਾਗ਼ ਇਹਨਾਂ ਸਿਆਸੀ ਦਲਾਂ ਦੇ ਦਾਮਨ ਤੋਂ ਨਹੀਂ ਮਿਟਦੇ ਅਤੇ ਇਹ ਉਦੋਂ ਮਿਟਣਗੇ ਜਦੋਂ ਦੋਸ਼ੀਆਂ ਨੂੰ ਸਜ਼ਾ ਅਤੇ ਸੰਗਤ ਨੂੰ ਇਨਸਾਫ਼ ਮਿਲ ਜਾਂਦਾ ਹੈ।

ਚੀਮਾ ਨੇ ਕਿਹਾ ਵਾਰ ਵਾਰ ਮੌਕਾ ਦੇਣ ਦੇ ਬਾਵਜੂਦ ਕਾਂਗਰਸ, ਕੈਪਟਨ ਬਾਦਲ ਅਤੇ ਭਾਜਪਾ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ‘ਚ ਛੁਰੇ ਮਾਰੇ ਹਨ, ਇਸ ਲਈ ਹੁਣ ਪੰਜਾਬ ਦੀ ਜਨਤਾ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦਾ ਮਨ ਬਣਾ ਚੁੱਕੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਮੁਲਤਵੀ: ਅੜਿੱਕਾ ਬਣੀ ਹੜਤਾਲ; 3 ਅਗਸਤ ਨੂੰ ਬਠਿੰਡਾ ਕੋਰਟ’ਚ ਹੋਵੇਗੀ ਬਹਿਸ

ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਬਠਿੰਡਾ ਵਿੱਚ ਮਾਣਹਾਨੀ ਦੇ ਮਾਮਲੇ ਦੀ...

ਕਿਰਾਏ ਦੇ ਪੈਸੇ ਮੰਗਣੇ ਪਏ ਮਹਿੰਗੇ, ਰੇਪੀਡੋ ਡਰਾਈਵਰ ‘ਤੇ ਛੇੜਛਾੜ ਦੇ ਦੋਸ਼ ਲਾ ਕੇ ਕੀਤਾ ਹਮਲਾ

ਲੁਧਿਆਣਾ ਵਿਚ ਇਕ ਰੇਪੀਡੋ ਡਰਾਈਵਰ ਨਾਲ ਕਥਿਤ ਤੌਰ 'ਤੇ ਮਾਰਕੁੱਟ ਅਤੇ ਝੂਠੇ ਦੋਸ਼ ਲਗਾਉਣ...

ਜਲੰਧਰ ਨੂੰ ਮਿਲੇ ਦੋ ਨਵੇਂ ਭਾਜਪਾ ਜ਼ਿਲ੍ਹਾ ਪ੍ਰਧਾਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪੰਜਾਬ...

ਅੱਤ ਦੀ ਗਰਮੀ ਕਾਰਨ ਸੂਬੇ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਹੀ ਪਾਰ

ਅੱਤ ਦੀ ਗਰਮੀ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ 17216.62 ਹਜ਼ਾਰ ਮੈਗਾਵਾਟ ਤੋਂ...

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...