June 8, 2026, 3:32 am
----------- Advertisement -----------
HomeNewsLatest Newsਕੇਜਰੀਵਾਲ ਪਾਣੀਆਂ ਦੇ ਮੁੱਦੇ 'ਤੇ ਨੀਤੀ ਸਪਸ਼ਟ ਕਰਨ : ਰਾਜੇਵਾਲ

ਕੇਜਰੀਵਾਲ ਪਾਣੀਆਂ ਦੇ ਮੁੱਦੇ ‘ਤੇ ਨੀਤੀ ਸਪਸ਼ਟ ਕਰਨ : ਰਾਜੇਵਾਲ

Published on

----------- Advertisement -----------

ਚੰਡੀਗੜ• 20 ਅਪ੍ਰੈਲ 2022 : ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਵੱਲੋਂ ਹਰਿਆਣੇ ਦੇ ਹਰ ਖੇਤ ਨੂੰ ਪਾਣੀ ਦੇਣ ਦੇ ਬਿਆਨ ਨੇ ਪੰਜਾਬ ‘ਚ ਹਲਚਲ ਮਚਾ ਦਿੱਤੀ ਹੈ। ਇਸ ਸਬੰਧੀ ਇੱਕ ਬਿਆਨ ‘ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਨਾਲ ਪਾਣੀਆਂ ਦੇ ਮਸਲੇ ‘ਤੇ ਬਹੁਤ ਬੇਇਨਸਾਫੀ ਹੋਈ ਹੈ ਕਿਉ ਕਿ ਐਸ. ਵਾਈ. ਐਲ. ਦੇ ਮੁੱਦੇ ‘ਤੇ ਪੰਜਾਬ ‘ਚ ਬਹੁਤ ਖੂਨ ਵਹਿ ਚੁਕਿਆ ਹੈ ਅਤੇ ਹਜਾਰਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਪੰਜਾਬ ਪਾਣੀਆਂ ਦੇ ਮੁੱਦੇ ਉਤੇ ਭਾਵਨਾਤਮਕ ਤੌਰ ‘ਤੇ ਜੁੜਿਆ ਹੋਇਆ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਕੇਵਲ ਹਰਿਆਣੇ ਦੀਆਂ ਚੋਣਾਂ ਜਿੱਤਣ ਦੇ ਮਨਸੇ ਨਾਲ ਬਿਨਾਂ ਸੋਚੇ ਸਮਝੇ ਜਾਂ ਜਾਣਬੁਝ ਕੇ ਦਿਤੇ ਬਿਆਨ ਨਾਲ ਸਾਰਾ ਪੰਜਾਬ ਹਿੱਲ ਗਿਆ ਹੈ।
ਰਾਜੇਵਾਲ ਨੇ ਕਿਹਾ ਕਿ ਪੰਜਾਬੀਆਂ ਨੇ ਐਸ. ਵਾਈ. ਐਲ. ਜਾਂ ਪਾਣੀਆਂ ਦੇ ਮੁੱਦੇ ‘ਤੇ ਤੁਹਾਡੀ ਸਰਕਾਰ ਨਹੀਂ ਬਣਾਈ ਉਨ੍ਹਾਂ ਮੰਗ ਕੀਤੀ ਕਿ ਕੇਜਰੀਵਾਲ ਪਾਣੀਆਂ ਦੇ ਮਸਲੇ ‘ਤੇ ਪੰਜਾਬ ਦੇ ਲੋਕਾਂ ਦੇ ਮਨ ਸਾਫ ਕਰਨ ਲਈ ਨੀਤੀਗਤ ਬਿਆਨ ਦੇਣ। ਕੀ ਸੱਚਮੁੱਚ ਹੀ ਆਮ ਆਦਮੀ ਪਾਰਟੀ ਐਸ. ਵਾਈ. ਐਲ. ਦਾ ਪਾਣੀ ਦੇਣਾ ਚਾਹੁੰਦੀ ਹੈ?
ਰਾਜੇਵਾਲ ਨੇ ਕਿਹਾ ਕਿ ਆਮ ਤੌਰ ‘ਤੇ ਪਾਣੀਆਂ ਦਾ ਮਸਲਾ ਹਰ ਸਿਆਸੀ ਪਾਰਟੀ ਆਪਣੀ ਸਹੂਲਤ ਅਤੇ ਆਪਣੀਆਂ ਲੋੜਾਂ ਅਨ¹ਸਾਰ ਜਦੋ ਦਿਲ ਕਰੇ ਉਠਾ ਲੈਂਦੀ ਹੈ।ਕੋਈ ਇਸ ਨੂੰ ਧੁਰ ਹੇਠਾਂ ਤੱਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ 1960-61 ਤੋਂ ਬਾਅਦ ਦਰਿਆਈ ਪਾਣੀਆਂ ਦੀ ਮਾਤਰਾ ਦੀ ਅਸੈਸਮੈਂਟ ਕਰਨ ਲਈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ, ਜਦਕਿ ਪਾਣੀ ਦੇ ਵਹਾਅ ਅਤੇ ਉਸਦੀ ਮਾਤਰਾ ਦਾ ਲੇਖਾ ਜੋਖਾ ਹਰ 10 ਸਾਲ ਬਾਅਦ ਹੋਣਾ ਜਰੂਰੀ ਹੈ। ਪਿਛਲੇ 60 ਸਾਲਾਂ ‘ਚ ਦਰਿਆਵਾਂ ‘ਚ ਪਾਣੀ ਦਾ ਵਹਾਓ ਬਹੁਤ ਘੱਟ ਗਿਆ ਹੈ। ਇਸੇ ਤਰਾਂ ਭਾਖੜਾ ਡੈਮ ‘ਚ ਵੱਡੀ ਪੱਧਰ ਉਤੇ ਸਿਲਟ ਜਮਾ ਹੋ ਗਈ ਹੈ। ਇੰਜ ਘਟੇ ਪਾਣੀ ਦੀ ਸਜਾ ਪੰਜਾਬ ਨੂੰ ਮਿਲਦੀ ਹੈ, ਜਦਕਿ ਹਰਿਆਣਾ ਰਾਜਸਥਾਨ ਅਤੇ ਦਿੱਲੀ ਨੂੰ ਠੀਕ ਜਾਂ ਗਲਤ ਅਲਾਟ ਹੋਇਆ ਪਾਣੀ ਪੂਰਾ ਪੂਰਾ ਲੈ ਜਾਂਦੇ ਹਨ। ਘਾਟਾ ਪੰਜਾਬ ਦੇ ਜਿੰਮੇ ਆ ਜਾਂਦਾ ਹੈ।
ਰਾਜੇਵਾਲ ਨੇ ਕਿਹਾ ਕਿ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਪੂਰੀ ਕੀਮਤ ਤਾਰਨ ਦੇ ਬਾਵਜੂਦ ਮੁਫ਼ਤ ‘ਚ ਜਾ ਰਿਹਾ ਹੈ । ਇਸੇ ਤਰਾਂ ਹਰੀਕੇ ਪੱਤਣ ਤੋਂ ਸਤਲੁਜ ਅਤੇ ਬਿਆਸ ਦਾ 1000 ਬਿਲੀਅਨ ਏਕੜ ਮੀਟਰ ਪਾਣੀ ਮ¹ਫਤ ‘ਚ ਪਾਕਿਸਤਾਨ ਨੂੰ ਜਾ ਰਿਹਾ ਬਹੁਤ। ਇਸਨੂੰ ਚੈਕ ਕਰਨਾ, ਰੋਕਣਾ ਸਮੇਂ ਦੀਆਂ ਹਕੂਮਤਾਂ ਦਾ ਕੰਮ ਸੀ। ਪੰਜਾਬ ਦੀਆਂ ਨਹਿਰਾਂ ਅਤੇ ਰਜਵਾਹਿਆਂ ਦੀ ਸਫਾਈ ਕਾਗਜਾਂ ‘ਚ ਬਹੁਤ ਹੁੰਦੀ। ਸਾਰੇ ਸਿਲਟ ਨਾਲ ਭਰੇ ਪਏ ਹਨ। ਪੰਜਾਬ ਦੇ ਸਾਰੇ ਰਜਵਾਹੇ ਅਤੇ ਨਹਿਰਾਂ ਇਸ ਸਿਲਟ ਕਾਰਨ ਆਪਣੀ ਮਨਜੂਰਸ਼ੁਦਾ ਸਮਰਥਾ ਅਨੁਸਾਰ ਪਾਣੀ ਨਹੀਂ ਲੈ ਰਹੀਆਂ। ਇੰਜ ਪੰਜਾਬ ਦੇ ਹਿੱਸੇ ਦਾ ਪਾਣੀ ਭ੍ਰਿਸ਼ਟ ਅਧਿਕਾਰੀਆਂ ਦੀ ਨਿਕੰਮੀ ਕਾਰਗੁਜਰੀ ਕਾਰਨ ਹਰਿਆਣਾ ਅਤੇ ਰਾਜਸਥਾਨ ਨੂੰ ਜਾ ਰਿਹਾ ਬਹੁਤ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਭਗਵੰਤ ਮਾਨ ਸਰਕਾਰ ਤੁਰੰਤ ਕੇਂਦਰ ਕੋਲ ਮਸਲਾ ਉਠਾ ਕੇ ਸਭ ਤੋਂ ਪਹਿਲਾਂ ਦਰਿਆਈ ਪਾਣੀਆਂ ਦਾ ਲੇਖਾ ਜੋਖਾ ਕਰਵਾਏ। ਭਾਖੜਾ ਅਤੇ ਪੰਜਾਬ ਦੀਆਂ ਨਹਿਰਾਂ ਅਤੇ ਰਜਵਾਹਿਆਂ ਦੀ ਜਾਂਚ ਕਰਵਾ ਕੇ ਉਨ੍ਹਾਂ ਦੀ ਸਫਾਈ ਕਰਵਾਏ। ਇਸ ਤੋਂ ਬਾਅਦ ਸਾਰਾ ਲੇਖਾ ਜੋਖਾ ਕਰਕੇ ਪੰਜਾਬ ਅਤੇ ਹਰਿਆਣੇ ‘ਚ 60 ਅਤੇ40 ਦੇ ਅਨ¹ਪਾਤ ਅਨੁਸਾਰ ਪਾਣੀ ਦੁਬਾਰਾ ਵੰਡਿਆ ਜਾਏ।
ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਾਣੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਗਆਨਕ ਪੱਖੋਂ ਸਟੱਡੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਪਾਣੀਆਂ ‘ਤੇ ਰੋਟੀਆਂ ਸੇਕਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਕਿਉਕਿ ਪੰਜਾਬੀਆਂ ਦਾ ਖੂਨ ਏਨਾ ਸਸਤਾ ਨਹੀਂ ਕਿ ਜਦੋ ਰਾਜਨੇਤਾ ਚਾਹੁਣ ਇਸ ਤੇ ਰਾਜਨੀਤਕ ਲਾਹਾ ਲੈਣ ਲਈ ਪੰਜਾਬ ਅਤੇ ਹਰਿਆਣੇ ‘ਚ ਝਗੜੇ ਕਰਵਾ ਦੇਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਮਹੀਨਿਆਂ ਵਿਚ ਦਰਿਆਈ ਪਾਣੀਆਂ ਦਾ ਲੇਖਾ ਜੋਖਾ ਨਾ ਕੀਤਾ ਗਿਆ ਤਾਂ ਅਗਸਤ ਮਹੀਨੇ ਤੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਇਸ ਮੁੱਦੇ ‘ਤੇ ਵੱਡਾ ਅੰਦੋਲਨ ਕਰੇਗੀ ਅਤੇ ਪੱਕੇ ਹੱਲ ਤੱਕ ਲੜੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...