October 3, 2026, 9:01 pm
----------- Advertisement -----------
HomeNewsPunjabਸਿੱਧੂ ਮੂਸੇਵਾਲਾ ਨੂੰ ਮਿਲਣ ਸਕੂਲ ਤੋਂ ਭੱਜ ਮਾਨਸਾ ਪਹੁੰਚਿਆ ਬੱਚਾ,ਪੁਲਿਸ ਨੇ 4...

ਸਿੱਧੂ ਮੂਸੇਵਾਲਾ ਨੂੰ ਮਿਲਣ ਸਕੂਲ ਤੋਂ ਭੱਜ ਮਾਨਸਾ ਪਹੁੰਚਿਆ ਬੱਚਾ,ਪੁਲਿਸ ਨੇ 4 ਘੰਟਿਆਂ ‘ਚ ਕੀਤਾ ਪਰਿਵਾਰ ਹਵਾਲੇ

Published on

----------- Advertisement -----------

ਨਵਾਂਸ਼ਹਿਰ: ਪਿੰਡ ਬਹਿਲਪੁਰ ਤਹਿਸੀਲ ਗੜ੍ਹਸ਼ੰਕਰ ਤੋਂ 14 ਸਾਲਾ ਸ਼ੁਭਮਦੀਪ ਸਕੂਲ ਬੱਸ ‘ਤੇ ਬੰਗਾ ਦੇ ਸਤਲੁਜ ਪਬਲਿਕ ਸਕੂਲ ਲਈ ਰਵਾਨਾ ਹੋਇਆ ਪਰ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਬੰਗਾ ਦੇ ਸਕੂਲ ਤੋਂ ਭੱਜ ਕੇ ਜ਼ਿਲ੍ਹਾ ਮਾਨਸਾ ਪਹੁੰਚ ਗਿਆ ਘਟਨਾ ਦਾ ਪਤਾ ਲੱਗਣ ‘ਤੇ ਬੰਗਾ ਪੁਲੀਸ ਨੇ ਕਰੀਬ 4 ਘੰਟਿਆਂ ਵਿੱਚ ਘਰੋਂ ਭੱਜੇ ਸ਼ੁਭਮਦੀਪ ਨੂੰ ਸਹੀ ਸਲਾਮਤ ਥਾਣੇ ਲਿਆਂਦਾ, ਜਿੱਥੇ ਅੱਜ ਬਾਅਦ ਦੁਪਹਿਰ ਪੁਲੀਸ ਨੇ ਸ਼ੁਭਮਦੀਪ ਨੂੰ ਮੀਡੀਆ ਦੇ ਸਾਹਮਣੇ ਪਰਿਵਾਰ ਹਵਾਲੇ ਕਰ ਦਿੱਤਾ।
ਦਰਅਸਲ ਸ਼ੁਭਮਦੀਪ ਸਕੂਲ ਬੱਸ ਰਾਹੀਂ ਸਕੂਲ ਗਿਆ ਸੀ ਪਰ ਸਕੂਲ ਦੇ ਅੰਦਰ ਨਹੀਂ ਪਹੁੰਚਿਆ। ਸਕੂਲ ਛੁੱਟੀ ਤੋਂ ਬਾਅਦ ਜਦੋਂ ਸ਼ੁਭਮਦੀਪ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਤੁਰੰਤ ਸਕੂਲ ਬੁਲਾਇਆ। ਸ਼ੁਭਮਦੀਪ (14) ਸਵੇਰੇ ਪਿੰਡ ਬਹਿਲਪੁਰ ਤਹਿਸੀਲ ਗੜ੍ਹਸ਼ੰਕਰ ਤੋਂ ਸਕੂਲ ਬੱਸ ‘ਤੇ ਬੰਗਾ ਦੇ ਸਤਲੁਜ ਪਬਲਿਕ ਸਕੂਲ ਲਈ ਰਵਾਨਾ ਹੋਇਆ। ਪਰ ਸਕੂਲ ਦੇ ਅੰਦਰ ਨਹੀਂ ਪਹੁੰਚਿਆ।ਸ਼ੁਬਮ ਸਕੂਲ ਦੇ ਬਾਹਰ ਗੇਟ ‘ਤੇ ਉਤਰਿਆ ਅਤੇ ਸਕੂਲ ਜਾਣ ਦੀ ਬਜਾਏ ਨੇੜੇ ਦੀ ਦੁਕਾਨ ‘ਤੇ ਚਲਾ ਗਿਆ ਜਾਣਕਾਰੀ ਮੁਤਾਬਿਕ ਉਸਨੇ ਦੁਕਾਨਦਾਰ ਕੋਲੋਂ ਕੁਝ ਸਾਮਾਨ ਖਰੀਦਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਘਰੋਂ 25000/ਰੁਪਏ ਲੈ ਕੇ ਆਇਆ ਸੀ।
ਡੀ.ਐਸ.ਪੀ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ 14 ਸਾਲਾ ਬੱਚਾ ਸਕੂਲ ਤੋਂ ਘਰ ਨਹੀਂ ਪਹੁੰਚਿਆ ਹੈ। ਜਿਸ ਤੋਂ ਬੜੇ ਪੁਲਸ ਹਰਕਤ ‘ਚ ਆ ਗਈ ਅਤੇ ਸ਼ਹਿਰ ‘ਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਚੈੱਕ ਕਰਨ ‘ਚ ਜੁਟ ਗਈ।ਦੂਜੇ ਪਾਸੇ ਬੱਚੇ ਨੇ 5 ਹਜ਼ਾਰ ‘ਚ ਸਾਈਕਲ ਵੀ ਖਰੀਦਿਆ, ਕੁਝ ਸਪੋਰਟਸ ਕਿੱਟਾਂ ਵੀ ਖਰੀਦੀਆਂ। ਸ਼ੁਭਮਦੀਪ ਨੂੰ ਖੇਡਾਂ ‘ਚ ਦਿਲਚਸਪੀ ਹੈ।ਉਸ ਨੇ ਬੱਸ ਫੜਨ ਤੋਂ ਪਹਿਲਾਂ ਮੋਬਾਈਲ ਵੀ ਰੀਚਾਰਜ ਕਰਵਾਇਆ, ਫਿਰ ਪੰਦਰਵਾੜੇ ਤੋਂ ਬਾਅਦ ਲੁਧਿਆਣਾ ਤੋਂ ਬੱਸ ਫੜ ਕੇ ਬਰਨਾਲਾ ਤੋਂ ਮਾਨਸਾ ਪਹੁੰਚਿਆ।
ਦੂਜੇ ਪਾਸੇ ਪੁਲਿਸ ਵੀ ਮੋਬਾਈਲ ਦੀ ਲੋਕੇਸ਼ਨ ਚੈੱਕ ਕਰ ਰਹੀ ਸੀ। ਜਦੋਂ ਬੱਸ ਡਰਾਈਵਰ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਬਾਰੇ ਪੁੱਛਿਆ ਗਿਆ ਤਾਂ ਡਰਾਈਵਰ ਨੂੰ ਸ਼ੱਕ ਹੋਇਆ ਅਤੇ ਉਹ ਆਪਣੇ ਜਾਣਕਾਰ ਕੋਲ ਲੈ ਗਿਆ। ਸ਼ੁਭਮਦੀਪ ਦਾ ਫੋਨ ਚਾਰਜ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼ੁਭਮਦੀਪ ਦੇ ਪਰਿਵਾਰ ਨਾਲ ਸੰਪਰਕ ਕੀਤਾ, ਉਦੋਂ ਤੱਕ ਪੁਲਸ ਵੀ ਲੋਕੇਸ਼ਨ ਦੇ ਆਧਾਰ ‘ਤੇ ਸ਼ੁਭਮ ਦੀਪ ਤੱਕ ਪਹੁੰਚ ਗਈ।ਫਿਰ ਪੁਲਸ ਸ਼ੁਭਮਦੀਪ ਨੂੰ ਸੁਰੱਖਿਅਤ ਬੰਗਾ ਥਾਣੇ ਲੈ ਆਈ। ਡੀਐਸਪੀ ਨੇ ਦੱਸਿਆ ਕਿ ਸ਼ੁਭਮਦੀਪ ਦਾ ਪਿਤਾ ਇਟਲੀ ਵਿੱਚ ਪੱਕਾ ਹੈ, ਸ਼ੁਭਮ ਦੀਪ ਖੁਦ ਵੀ ਇਟਲੀ ਵਿੱਚ ਨਾਗਰਿਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...