ਮੋਹਾਲੀ, 3 ਮਈ: ਅੱਜ ਭਾਰਤੀ ਕਿਸਾਨ ਯੂਨੀਅਨ ਚੰੜੂਨੀ ਜ਼ਿਲਾ ਮੋਹਾਲੀ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਨਾਲ ਮੀਟਿੰਗ ਕੀਤੀ ਗਈ ਅਤੇ ਮੰਗ ਪੱਤਰ ਸੌਂਪਿਆ ਗਿਆ ਅਤੇ ਹੇਠ ਲਿਖੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਕਿਹਾ ਗਿਆ।

1) ਇਸ ਵਾਰ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ਹੈ ਅਤੇ ਕਿਸਾਨ ਬਹੁਤ ਮੰਦੀ ਦੀ ਹਾਲਤ ਵਿੱਚ ਹੈ ਕਿਰਪਾ ਕਰਕੇ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਜੀ।
2) ਕਈ ਕਿਸਾਨਾਂ ਦੀ ਕਣਕ ਕੁਦਰਤੀ ਮਾਰ ( ਅੱਗ ਲੱਗਣ ਨਾਲ ) ਸੜ ਗਈ ਹੈ ਇਹਨਾਂ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਜੀ।
3) ਜ਼ਿਲੇ ਵਿੱਚ ਆਉਂਦੇ ਚਾਰੋਂ ਟੋਲ ਪਲਾਜ਼ਾ ਭਾਗੋਮਾਜਰਾ ਖਰੜ , ਟੋਲ ਪਲਾਜ਼ਾ ਦੱਪਰ , ਟੋਲ ਪਲਾਜ਼ਾ ਅਜ਼ੀਜ਼ ਪੁਰ ਅਤੇ ਟੋਲ ਪਲਾਜ਼ਾ ਬੜੌਦੀ ਤੇ ਨਾਲ ਲਗਦੇ 20 ਕਿਲੋਮੀਟਰ ਏਰੀਆ ਨੂੰ ਟੋਲ ਪਲਾਜ਼ਾ ਲਾਂਘਾਂ ਮੁਫ਼ਤ ਕੀਤਾ ਜਾਵੇ ਜੀ।
4) ਟੋਲ ਪਲਾਜ਼ਾ ਤੇ ਬਿਨਾਂ ਫਾਸਟ ਟੈਗ ਵਾਲੇ ਵਾਹਨਾਂ ਤੋਂ ਦੂਗਣਾ ਚਾਰਜ ਲੈ ਕੇ ਜਨਤਾ ਦੀ ਲੁੱਟ ਕੀਤੀ ਜਾ ਰਹੀ ਹੈ ਇਸ ਨੂੰ ਬੰਦ ਕਰਵਾਇਆ ਜਾਵੇ ਜੀ।
5) ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬੀਜ ਸਟੋਰਾਂ ਤੇ ਨਕਲੀ ਬੀਜ ਅਤੇ ਬੀਜ ਦੇ ਸਹੀ ਭਾਅ ਯਕੀਨੀ ਬਣਾਉਣ ਲਈ ਜਾਂਚ ਪੜਤਾਲ ਕੀਤੀ ਜਾਵੇ ਜੀ।
6) ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਲਈ ਪਿਛਲੀ ਪੰਜਾਬ ਸਰਕਾਰ ਨੇ ਪੰਜ ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ , ਜਿਸ ਵਿੱਚ ਮੋਹਾਲੀ ਜ਼ਿਲੇ ਦੇ ਪਰਿਵਾਰਾਂ ਨੂੰ ਮੁਆਵਜ਼ਾ ਤਾਂ ਮਿਲ ਗਿਆ ਸੀ ਪਰ ਸਰਕਾਰੀ ਨੌਕਰੀ ਕਿਸੇ ਵੀ ਪਰਿਵਾਰ ਨੂੰ ਨਹੀਂ ਮਿਲੀ । ਸੋ ਬੇਨਤੀ ਹੈ ਕਿ ਇਸ ਮੁੱਦੇ ਨੂੰ ਗਭੀਰਤਾ ਨਾਲ ਲੈਂਦੇ ਹੋਏ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇ ਜੀ।
ਇਹ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ ਚੰੜੂਨੀ ਵੱਲੋਂ ਸਾਰੇ ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਗਏ ਹਨ ਅਤੇ ਮੰਗਾਂ ਨਾ ਪੂਰੀਆਂ ਹੋਣ ਤੇ ਸਘੰਰਸ਼ ਦੀ ਚਿਤਾਵਨੀ ਦਿੱਤੀ ਗਈ।
ਜ਼ਿਲਾ ਪ੍ਰਧਾਨ ਜਸਵੰਤ ਸਿੰਘ ਪੂਨੀਆਂ, ਮੀਤ ਪ੍ਰਧਾਨ ਜਸਪਾਲ ਸਿੰਘ ਲਾਂਡਰਾਂ , ਜ਼ਿਲਾ ਯੂਥ ਪ੍ਰਧਾਨ ਪਰਮਪ੍ਰੀਤ ਸਿੰਘ ਖ਼ਾਨਪੁਰ, ਬਲਾਕ ਪ੍ਰਧਾਨ ਅਵੀ ਸ਼ੇਰਗਿੱਲ, ਯੂਥ ਪ੍ਰਧਾਨ ਹਰਦੀਪ ਲਖਨੌਰ , ਨਵਜੀਤ ਸਿੰਘ ਰੋਡਮਾਜਰਾ ਸ਼ਾਮਲ ਸਨ












