September 13, 2026, 4:46 am
----------- Advertisement -----------
HomeNewsEducationਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵਲੋਂ ਪਿੰਡ ਨਾਭਾ ਸਾਹਿਬ ਵਿਖੇ ਸਰਕਾਰੀ ਸਕੂਲ ਦੇ...

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵਲੋਂ ਪਿੰਡ ਨਾਭਾ ਸਾਹਿਬ ਵਿਖੇ ਸਰਕਾਰੀ ਸਕੂਲ ਦੇ ਵੱਡੇ ਹਾਲ ਦਾ ਉਦਘਾਟਨ

Published on

----------- Advertisement -----------

ਜ਼ਿਲ੍ਹਾ ਮੁਹਾਲੀ ਦੇ ਪਿੰਡ ਨਾਭਾ ਸਾਹਿਬ ਵਿੱਚ ਸਰਕਾਰੀ ਸਕੂਲ ਵਿਚ ਤ੍ਰਿਸ਼ਲਾ ਬਿਲਡਰ ਦੇ ਸਹਿਯੋਗ ਨਾਲ ਬਣਾਏ ਵੱਡੇ ਹਾਲ ਦਾ ਉਦਘਾਟਨ ਅੱਜ ਪੰਜਾਬ ਦੇ ਮਾਲ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਨੇ ਕੀਤਾ। ਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਮੰਨਦੇ ਹਨ ਜੋ ਅੱਜ ਉਨ੍ਹਾਂ ਨੂੰ ਜ਼ਿਲ੍ਹੇ ਦੀ ਇਸ ਇਤਹਾਸਿਕ ਧਰਤੀ ਪਿੰਡ ਨਾਭਾ ਸਾਹਿਬ ਆਉਣ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਤ੍ਰਿਸ਼ਲਾ ਬਿਲਡਰ ਦੇ ਡਾਇਰੈਕਟਰ ਰਾਜੀਵ ਗੁਪਤਾ ਨੇ ਨਾਭਾ ਸਾਹਿਬ ਵਿਖੇ ਸਰਕਾਰੀ ਸਕੂਲ ਵਿਚ ਵੱਡਾ ਹਾਲ ਬਣਾ ਬਹੁਤ ਹੀ ਪੁਨ ਦਾ ਕੰਮ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਤ੍ਰਿਸ਼ਲਾ ਬਿਲਡਰ ਵਲੋਂ ਹਲਕੇ ਦੇ ਸਕੂਲੀ ਬੱਚਿਆ ਲਈ ਫਰੀ ਵਿੱਚ 20 ਹਜ਼ਾਰ ਕਾਪੀਆਂ ਅਤੇ ਸਟੇਸ਼ਨਰੀ ਦੇ ਵੱਖ ਵੱਖ ਸਮਾਨ ਮੁਹੱਈਆ ਕਰਵਾਉਣ ਦੀ ਵੀ ਸ਼ਲਾਂਘਾ ਕੀਤੀ। ਉਨਾਂ ਇਸ ਮੌਕੇ ਆਪਣੇ ਹਲਕੇ ਹੁਸ਼ਿਆਰਪੁਰ ਵਿੱਚ ਵੀ ਦਾਨੀ ਸੱਜਣਾਂ ਵੱਲੋਂ ਕੀਤੇ ਜਾਂਦੇ ਉੱਚ ਪੱਧਰ ਦੇ ਸਮਾਜ ਭਲਾਈ ਦੇ ਕੰਮਾਂ ਦਾ ਜਿਕਰ ਵੀ ਕੀਤਾ। ਉਨਾਂ ਸਮਾਗਮ ਵਿੱਚ ਸ਼ਾਮਲ ਬਿਲਡਰਾਂ ਅਤੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਅੱਗੇ ਆਉਣ। ਉਨਾਂ ਤ੍ਰਿਸ਼ਲਾ ਬਿਲਡਰ ਦੇ ਡਾਇਰੈਕਟਰ ਰਾਜੀਵ ਗੁਪਤਾ ਦੀ ਨਾਭਾ ਸਾਹਿਬ ਵਿਖੇ ਸਥਿਤ ਸਰਕਾਰੀ ਸਕੂਲ ਗੋਦ ਲੈਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਲੋਕ ਭਲਾਈ ਕੰਮਾਂ ਲਈ ਵਧਾਈ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਨੇ ਸਰਕਾਰੀ ਸਕੂਲ ਨਾਭਾ ਸਾਹਿਬ ਦੇ ਪ੍ਰਿੰਸੀਪਲ ਨੂੰ ਬੱਚਿਆ ਲਈ ਚਾਕਲੇਟ ਖਰੀਦ ਕੇ ਵੰਡਣ ਲਈ 2500 ਰੁਪਏ ਵੀ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਆਗੂ, ਪਿੰਡ ਵਾਸੀ, ਸਕੂਲੀ ਅਧਿਆਪਕ ਅਤੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...