ਘਰੇਲੂ ਸ਼ੇਅਰ ਬਾਜ਼ਾਰ ‘ਚ ਚੱਲ ਰਹੀ ਉਥਲ-ਪੁਥਲ ਅਤੇ ਚਾਰ ਦਿਨਾਂ ਤੋਂ ਲਗਾਤਾਰ ਗਿਰਾਵਟ ਦੇ ਵਿਚਕਾਰ ਮੰਗਲਵਾਰ ਨੂੰ ਵੀ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ ਚਾਰ ਸੈਸ਼ਨਾਂ ਵਿੱਚ ਸੈਂਸੈਕਸ 2,574 ਅੰਕ ਡਿੱਗਿਆ ਅਤੇ ਇਸ ਦੌਰਾਨ ਨਿਵੇਸ਼ਕਾਂ ਨੂੰ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਆਈ ਭਾਰੀ ਗਿਰਾਵਟ ਨੇ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਤੇ ਵੀ ਪ੍ਰਭਾਵ ਪਾਇਆ ਹੈ। ਇਸ ਕਾਰਨ ਦੁਨੀਆ ਦੇ ਦੋਵਾਂ ਅਰਬਪਤੀਆਂ ਦਾ ਦਰਜਾ ਅਰਬਪਤੀਆਂ ਦੀ ਸੂਚੀ ‘ਚ ਘਟਿਆ ਹੈ।
ਅਰਬਪਤੀਆਂ ਦੀ ਸੂਚੀ ‘ਚ ਗੌਤਮ ਅਡਾਨੀ ਤੀਜੇ ਸਥਾਨ ‘ਤੇ ਆ ਗਏ ਹਨ। ਫੋਰਬਸ ਰੀਅਲ ਟਾਈਮ ਬਿਲੀਨੇਅਰ ਇੰਡੈਕਸ ਵਿੱਚ ਬਰਨਾਰਡ ਅਰਨੌਲਟ ਅਤੇ ਐਲੋਨ ਮਸਕ ਅਡਾਨੀ ਤੋਂ ਉੱਪਰ ਹਨ। ਇਸ ਦੇ ਨਾਲ ਹੀ ਬਲੂਮਬਰਗ ਬਿਲੀਅਨੇਅਰ ਇੰਡੈਕਸ ‘ਚ ਜੇਫ ਬੇਜੋਸ ਨੇ ਉਨ੍ਹਾਂ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ।
ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ 2.6 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਉਹ ਫੋਰਬਸ ਦੇ ਰੀਅਲ ਟਾਈਮ ਬਿਲੀਨੇਅਰ ਇੰਡੈਕਸ ਵਿੱਚ ਅੱਠਵੇਂ ਨੰਬਰ ਉੱਤੇ ਹਨ। ਪਰ ਹੁਣ ਬਲੂਮਬਰਗ ਬਿਲੀਅਨੇਅਰ ਇੰਡੈਕਸ ਦੀ ਗੱਲ ਕਰੀਏ ਤਾਂ ਉਹ ਇੱਥੇ ਟਾਪ 10 ‘ਚੋਂ ਬਾਹਰ ਹੋ ਕੇ 11ਵੇਂ ਨੰਬਰ ‘ਤੇ ਆ ਗਏ ਹਨ। ਇੱਥੇ ਉਨ੍ਹਾਂ ਦੀ ਕੁੱਲ ਜਾਇਦਾਦ 82.4 ਬਿਲੀਅਨ ਡਾਲਰ ਦੱਸੀ ਗਈ ਹੈ। ਬਲੂਮਬਰਗ ਵਿੱਚ ਲੈਰੀ ਐਲੀਸਨ 82.9 ਬਿਲੀਅਨ ਡਾਲਰ ਦੀ ਸੰਪਤੀ ਨਾਲ ਉਸ ਤੋਂ ਅੱਗੇ ਹਨ।
----------- Advertisement -----------
ਅਡਾਨੀ ਤੇ ਅੰਬਾਨੀ ਨੂੰ ਵੱਡਾ ਝਟਕਾ! ਅਰਬਪਤੀਆਂ ਦੀ ਸੂਚੀ ‘ਚ ਇਸ ਨੰਬਰ ‘ਤੇ ਪਹੁੰਚੇ
Published on
----------- Advertisement -----------
----------- Advertisement -----------