June 8, 2026, 8:32 am
----------- Advertisement -----------
HomeNewsBreaking Newsਗੂਗਲ ਤੋਂ ਬਾਅਦ ਹੁਣ ਫੇਸਬੁੱਕ-ਇੰਸਟਾਗ੍ਰਾਮ 'ਤੇ ਹੋਇਆ ਜੁਰ.ਮਾਨਾ, ਜੂਏ ਦੇ ਇਸ਼.ਤਿਹਾਰ ਦਿਖਾਉਣ...

ਗੂਗਲ ਤੋਂ ਬਾਅਦ ਹੁਣ ਫੇਸਬੁੱਕ-ਇੰਸਟਾਗ੍ਰਾਮ ‘ਤੇ ਹੋਇਆ ਜੁਰ.ਮਾਨਾ, ਜੂਏ ਦੇ ਇਸ਼.ਤਿਹਾਰ ਦਿਖਾਉਣ ‘ਤੇ ਹੋਈ ਕਾਰਵਾਈ

Published on

----------- Advertisement -----------

ਹਾਲ ਹੀ ‘ਚ ਦਿੱਗਜ ਕੰਪਨੀ ਗੂਗਲ ‘ਤੇ ਅਮਰੀਕਾ ‘ਚ ਲੱਖਾਂ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਹੁਣ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਪਲੇਟਫਾਰਮ ‘ਤੇ 53 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਟਲੀ ਵਿਚ ਕੰਪਨੀ ਖਿਲਾਫ ਇਹ ਕਾਰਵਾਈ ਕੀਤੀ ਗਈ। ਉਸ ‘ਤੇ ਇਟਲੀ ਵਿਚ ਪਾਬੰਦੀਸ਼ੁਦਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਸੀ।

ਇਟਲੀ ਦੇ ਸੰਚਾਰ ਰੈਗੂਲੇਟਰ AGCOM ਦੇ ਅਨੁਸਾਰ, ਮੇਟਾ ‘ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪ੍ਰੋਫਾਈਲਾਂ ਅਤੇ ਖਾਤਿਆਂ ਦੁਆਰਾ ਜੂਏ ਦੇ ਇਸ਼ਤਿਹਾਰ ਦਿਖਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਅਜਿਹੇ ਕੰਟੈਂਟ ਦਾ ਪ੍ਰਚਾਰ ਕਰ ਰਹੀ ਸੀ ਜਿਸ ਵਿਚ ਜੂਏ ਜਾਂ ਖੇਡਾਂ ਵਿਚ ਨਕਦ ਇਨਾਮ ਦਿੱਤੇ ਜਾ ਰਹੇ ਸਨ। ਇਸ ਤੋਂ ਬਾਅਦ AGCom ਨੇ ਸ਼ੁੱਕਰਵਾਰ ਨੂੰ ਕੰਪਨੀ ‘ਤੇ 5.85 ਮਿਲੀਅਨ ਯੂਰੋ ($6.45 ਮਿਲੀਅਨ) ਦਾ ਜੁਰਮਾਨਾ ਲਗਾਇਆ ਹੈ। ਇਟਲੀ ਦੇ ਸੰਚਾਰ ਰੈਗੂਲੇਟਰ AGCOM ਨੇ ਅਜਿਹੇ ਇਸ਼ਤਿਹਾਰ ਦਿਖਾਉਣ ਲਈ ਇੱਕ ਤੋਂ ਬਾਅਦ ਇੱਕ ਕਈ ਕੰਪਨੀਆਂ ਨੂੰ ਜੁਰਮਾਨਾ ਕੀਤਾ ਹੈ। ਫਿਲਹਾਲ ਇਸ ਮੁੱਦੇ ‘ਤੇ ਮੇਟਾ ਵਲੋਂ ਕੋਈ ਬਿਆਨ ਨਹੀਂ ਆਇਆ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, AGCom ਨੇ ਅਲਫਾਬੇਟ ਇੰਕ ਦੇ ਯੂਟਿਊਬ ‘ਤੇ 2.25 ਮਿਲੀਅਨ ਯੂਰੋ ਅਤੇ ਟਵਿੱਚ ‘ਤੇ 9 ਲੱਖ ਯੂਰੋ ਦਾ ਜੁਰਮਾਨਾ ਲਗਾਇਆ ਸੀ। 21 ਦਸੰਬਰ ਨੂੰ ਹੀ ਖਬਰ ਆਈ ਕਿ ਅਮਰੀਕਾ ਦੀ ਇਕ ਅਦਾਲਤ ਨੇ ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ ‘ਤੇ ਲਗਭਗ 70 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਵਿੱਚੋਂ, $630 ਮਿਲੀਅਨ 100 ਮਿਲੀਅਨ ਲੋਕਾਂ ਵਿੱਚ ਵੰਡੇ ਜਾਣਗੇ ਅਤੇ $70 ਮਿਲੀਅਨ ਇੱਕ ਫੰਡ ਵਿੱਚ ਜਮ੍ਹਾ ਕੀਤੇ ਜਾਣਗੇ।

ਕੰਪਨੀ ‘ਤੇ ਐਂਡ੍ਰਾਇਡ ਪਲੇ ਸਟੋਰ ਦੀ ਦੁਰਵਰਤੋਂ ਕਰਨ ਅਤੇ ਯੂਜ਼ਰਸ ਤੋਂ ਜ਼ਿਆਦਾ ਪੈਸੇ ਵਸੂਲਣ ਦਾ ਦੋਸ਼ ਸੀ। ਕੰਪਨੀ ਐਂਡ੍ਰਾਇਡ ਪਲੇ ਸਟੋਰ ‘ਤੇ ਇਨ-ਐਪ ਖਰੀਦਦਾਰੀ ਅਤੇ ਹੋਰ ਪਾਬੰਦੀਆਂ ਲਗਾ ਕੇ ਇਹ ਪੈਸਾ ਇਕੱਠਾ ਕਰ ਰਹੀ ਸੀ। ਕੰਪਨੀ ਨੇ ਨਾ ਸਿਰਫ ਲੋਕਾਂ ਨੂੰ ਪੈਸੇ ਦੇਣ ਲਈ ਸਹਿਮਤੀ ਦਿੱਤੀ ਹੈ ਬਲਕਿ ਪਲੇ ਸਟੋਰ ‘ਤੇ ਸਿਹਤਮੰਦ ਮੁਕਾਬਲੇ ਲਈ ਜਗ੍ਹਾ ਪ੍ਰਦਾਨ ਕਰਨ ਲਈ ਵੀ ਸਹਿਮਤੀ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...