September 4, 2026, 5:49 am
----------- Advertisement -----------
HomeNewsBreaking Newsਏਅਰ ਇੰਡੀਆ ਨੇ 2200 ਭਰਤੀਆਂ ਕੀਤੀਆਂ ਜਾਰੀ, ਪਹੁੰਚੇ 25 ਹਜ਼ਾਰ ਉਮੀਦਵਾਰ

ਏਅਰ ਇੰਡੀਆ ਨੇ 2200 ਭਰਤੀਆਂ ਕੀਤੀਆਂ ਜਾਰੀ, ਪਹੁੰਚੇ 25 ਹਜ਼ਾਰ ਉਮੀਦਵਾਰ

Published on

----------- Advertisement -----------

ਮੁੰਬਈ ਵਿੱਚ ਮੰਗਲਵਾਰ (16 ਜੁਲਾਈ) ਨੂੰ ਏਅਰਪੋਰਟ ਲੋਡਰ ਦੀਆਂ 2,216 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਪਹੁੰਚੇ। ਇਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਭਗਦੜ ਵਰਗੀ ਸਥਿਤੀ ਬਣ ਗਈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫੀ ਮਿਹਨਤ ਕਰਨੀ ਪਈ।

ਦੱਸ ਦਈਏ ਨੌਕਰੀਆਂ ਲਈ ਪੁੱਜੇ ਉਮੀਦਵਾਰਾਂ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਉਮੀਦਵਾਰ ਫਾਰਮ ਕਾਊਂਟਰ ਤੱਕ ਪਹੁੰਚਣ ਲਈ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਰਿਪੋਰਟਾਂ ਅਨੁਸਾਰ ਬਿਨੈਕਾਰਾਂ ਨੂੰ ਬਿਨਾਂ ਭੋਜਨ ਅਤੇ ਪਾਣੀ ਦੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਅਜਿਹੇ ‘ਚ ਕਈਆਂ ਦੀ ਸਿਹਤ ਖਰਾਬ ਹੋਣ ਲੱਗੀ।

ਗੱਲਬਾਤ ਕਰਦਿਆਂ ਬੁਲਢਾਨਾ ਜ਼ਿਲ੍ਹੇ ਦੇ ਪ੍ਰਥਮੇਸ਼ਵਰ ਨੇ ਦੱਸਿਆ- ਮੈਂ 400 ਕਿਲੋਮੀਟਰ ਦੂਰੀ ਤੋਂ ਸਫ਼ਰ ਕਰਕੇ ਇੱਥੇ ਲੋਡਰ ਦੀ ਨੌਕਰੀ ਲਈ ਇੰਟਰਵਿਊ ਦੇਣ ਪਹੁੰਚਿਆ ਸੀ। ਮੈਂ ਅਪ੍ਰੈਂਟਿਸ ਪੋਸਟ ਲਈ ਅਪਲਾਈ ਕਰਨ ਆਇਆ ਹਾਂ। ਇਸ ਦੀ ਤਨਖਾਹ 22,500 ਰੁਪਏ ਹੈ। ਪ੍ਰਥਮੇਸ਼ਵਰ ਨੇ ਅੱਗੇ ਦੱਸਿਆ ਕਿ ਉਹ ਬੀਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ। ਜੇਕਰ ਉਨ੍ਹਾਂ ਨੂੰ ਨੌਕਰੀ ਮਿਲਦੀ ਹੈ ਤਾਂ ਉਹ ਆਪਣੀ ਪੜ੍ਹਾਈ ਛੱਡ ਦੇਣਗੇ। ਉਨ੍ਹਾਂ ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਵੀ ਅਪੀਲ ਕੀਤੀ।

ਅਲਵਰ, ਰਾਜਸਥਾਨ ਤੋਂ ਮੁੰਬਈ ਆਏ ਇੱਕ ਹੋਰ ਉਮੀਦਵਾਰ ਨੇ ਦੱਸਿਆ ਕਿ ਉਸ ਕੋਲ ਐਮ.ਕਾਮ ਦੀ ਡਿਗਰੀ ਹੈ। ਉਸ ਨੇ ਕਿਹਾ, ‘ਮੈਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹਾਂ, ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਤਨਖਾਹ ਚੰਗੀ ਹੈ, ਇਸ ਲਈ ਮੈਂ ਇੰਟਰਵਿਊ ਲਈ ਆਇਆ ਹਾਂ।’


ਏਅਰਪੋਰਟ ‘ਤੇ ਲੋਡਰ ਦੀ ਪੋਸਟ ‘ਤੇ ਭਰਤੀ ਕੀਤੇ ਗਏ ਕਰਮਚਾਰੀ ਜਹਾਜ਼ ‘ਚ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੇ ਨਾਲ-ਨਾਲ ਬੈਗੇਜ ਬੈਲਟ ਅਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਵੀ ਕਰਦੇ ਹਨ। ਇੱਕ ਜਹਾਜ਼ ਨੂੰ ਸਾਮਾਨ, ਮਾਲ ਅਤੇ ਭੋਜਨ ਦੀ ਸਪਲਾਈ ਕਰਨ ਲਈ ਘੱਟੋ-ਘੱਟ 5 ਲੋਡਰਾਂ ਦੀ ਲੋੜ ਹੁੰਦੀ ਹੈ।

ਏਅਰਪੋਰਟ ਲੋਡਰ ਨੂੰ 20 ਤੋਂ 25 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਹਾਲਾਂਕਿ, ਜ਼ਿਆਦਾਤਰ ਲੋਡਰ ਓਵਰਟਾਈਮ ਕੰਮ ਕਰਕੇ 30 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਲੋਡਰ ਦੀ ਨੌਕਰੀ ਲਈ ਸਿੱਖਿਆ ਯੋਗਤਾ ਮੁੱਢਲੀ ਹੈ ਜਦਕਿ ਉਮੀਦਵਾਰ ਸਰੀਰਕ ਤੌਰ ‘ਤੇ ਮਜ਼ਬੂਤ ​​ਹੋਣਾ ਚਾਹੀਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹੋਈ ਸਰਗਰਮ, ਅਗਲੇ 10 ਦਿਨਾਂ ‘ਚ ਪੰਜਾਬ ਦੌਰੇ ‘ਤੇ ਆਉਣਗੇ ਰਾਹੁਲ ਗਾਂਧੀ

ਜਿਵੇਂ-ਜਿਵੇਂ 2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਸਰਗਰਮ...

ਪਰਮਿੰਦਰ ਸਿੰਘ ਗੋਲਡੀ ਹਲਕਾ ਖਰੜ ਦੇ ਇੰਚਾਰਜ ਨਿਯੁਕਤ, ਜ਼ਿੰਮੇਵਾਰੀ ਸੌਂਪਣ ਲਈ CM ਮਾਨ ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਖਰੜ ਦਾ ਇੰਚਾਰਜ ਨਿਯੁਕਤ ਕੀਤਾ...

ਦਿੜ੍ਹਬਾ ‘ਚ 12 ਤੋਲੇ ਸੋਨਾ ਚੋਰੀ ਮਾਮਲੇ ‘ਚ ਵੱਡਾ ਖੁਲਾਸਾ, ਪਰਿਵਾਰ ਨੇ ਸੋਨੇ ਦੀ ਥਾਂ ਨਕਲੀ ਗਹਿਣੇ ਮਿਲਣ ਦੇ ਲਗਾਏ ਇਲਜ਼ਾਮ

ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਇਕ ਚੋਰ ਵੱਲੋਂ ਘਰ ਵਿਚੋਂ 12 ਤੋਲੇ ਸੋਨਾ ਚੋਰੀ...

ਪੰਜਾਬ ਨੇ 2036 ਤੱਕ 16 ਲੱਖ ਹੈਕਟੇਅਰ ਰਕਬਾ ਬਾਗਬਾਨੀ ਅਧੀਨ ਲਿਆਉਣ ਦਾ ਟੀਚਾ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 2 ਸਤੰਬਰ :ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਅਤੇ...

ਪੰਜਾਬ ਦੇ ਲੋਕ ਸੱਚ ਜਾਣਦੇ ਹਨ ਅਤੇ 2027 ਵਿੱਚ ਭਗਵੰਤ ਮਾਨ ਨੂੰ ਦੁਬਾਰਾ ਚੁਣਨ ਦਾ ਮਨ ਬਣਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁਧਵਾਰ...

ਜੇਕਰ ਜਾਂਚ ਨਿਰਪੱਖ ਹੈ, ਤਾਂ 2012 ਤੋਂ ਇਸ ਵਿਭਾਗ ਦੇ ਮੰਤਰੀ ਰਹੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ: ਅਮਨ ਅਰੋੜਾ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਭਾਜਪਾ ਪਹਿਲਾਂ ਵੀ ‘ਆਪ’ ਆਗੂਆਂ ਨੂੰ ਜੇਲ੍ਹ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਸਾਡੀ ਪਾਰਟੀ ਇੱਕਜੁੱਟ ਹੈ: ਕੁਲਦੀਪ ਧਾਲੀਵਾਲ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ...