October 21, 2026, 8:09 pm
----------- Advertisement -----------
HomeNewsBreaking Newsਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ ਪੱਤਰ ਆਇਆ ਸਾਹਮਣੇ

ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ ਪੱਤਰ ਆਇਆ ਸਾਹਮਣੇ

Published on

----------- Advertisement -----------

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਸੱਦਾ ਪੱਤਰ ਸਾਹਮਣੇ ਆਇਆ ਹੈ। ਵਿਆਹ ਦੇ ਕਾਰਡ ਨੂੰ ਲਾਲ ਰੰਗ ਦੇ ਅਲਮਾਰੀ ਦੀ ਸ਼ਕਲ ਵਿੱਚ ਬਾਰੀਕੀ ਨਾਲ ਬਣਾਇਆ ਗਿਆ ਹੈ। ਅਲਮਾਰੀ ਖੋਲ੍ਹਣ ਤੋਂ ਬਾਅਦ ਤੁਸੀਂ ਇਸ ਦੇ ਅੰਦਰ ਚਾਂਦੀ ਦਾ ਮੰਦਰ ਦੇਖ ਸਕਦੇ ਹੋ। ਮੰਦਰ ਵਿੱਚ ਭਗਵਾਨ ਗਣਪਤੀ, ਰਾਧਾ-ਕ੍ਰਿਸ਼ਨ ਅਤੇ ਦੇਵੀ ਦੁਰਗਾ ਦੀਆਂ ਮੂਰਤੀਆਂ ਹਨ। ਮੰਦਰ ਦੇ ਉਪਰਲੇ ਹਿੱਸੇ ‘ਤੇ ਛੋਟੀਆਂ ਘੰਟੀਆਂ ਵੀ ਲਗਾਈਆਂ ਗਈਆਂ ਹਨ। ਮੰਦਰ ਅਸਲੀ ਚਾਂਦੀ ਦਾ ਬਣਿਆ ਹੋਇਆ ਹੈ ਅਤੇ ਇਸ ਵਿੱਚ ਸੁੰਦਰ ਨੱਕਾਸ਼ੀ ਕੀਤੀ ਗਈ ਹੈ।
ਇਸਤੋਂ ਇਲਾਵਾ ਭਗਵਾਨ ਨਾਰਾਇਣ ਵਾਲਾ ਚਾਂਦੀ ਦਾ ਪੱਤਰ ਦੇਖਿਆ ਜਾ ਸਕਦਾ ਹੈ। ਸਮਾਗਮਾਂ ਦਾ ਵੇਰਵਾ ਕਾਰਡ ਵਿੱਚ ਦਿੱਤਾ ਗਿਆ ਹੈ। ਪਹਿਲੇ ਪੰਨੇ ‘ਤੇ ਰਾਧਿਕਾ ਅਤੇ ਅਨੰਤ ਨੂੰ ਆਸ਼ੀਰਵਾਦ ਦੇਣ ਵਾਲੇ ਭਗਵਾਨ ਨਾਰਾਇਣ ਦੀ ਤਸਵੀਰ ਹੈ। ਅਗਲਾ ਪੰਨਾ ਲਾਲ ਰੰਗ ਦਾ ਹੈ, ਜਿਸ ‘ਤੇ ਲਾੜਾ-ਲਾੜੀ ਬਾਰੇ ਲਿਖਿਆ ਹੈ। ਬਕਸੇ ਦੇ ਹੇਠਾਂ ਵਿਆਹ ਦੇ ਤੋਹਫ਼ੇ ਹਨ, ਜਿਸ ਵਿੱਚ ਇੱਕ ਚਾਂਦੀ ਦਾ ਡੱਬਾ, ਇੱਕ ਨੈੱਟ ਮੈਟ ਅਤੇ ਇੱਕ ਸਕਾਰਫ਼ ਸ਼ਾਮਲ ਹੈ, ਸਾਰੇ ਇੱਕ ਚਿੱਟੇ ਕੱਪੜੇ ਵਿੱਚ ਪੈਕ ਕੀਤੇ ਹੋਏ ਹਨ।
ਨੀਤਾ ਅੰਬਾਨੀ ਪਿਛਲੇ ਸੋਮਵਾਰ ਵਾਰਾਨਸੀ ਪਹੁੰਚੀ ਸੀ। ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਕਾਰਡ ਭਗਵਾਨ ਨੂੰ ਭੇਟ ਕਰਨ ਗਈ ਸੀ। ਉਸ ਨੇ ਦੱਸਿਆ ਸੀ ਕਿ ਬੇਟੇ ਅਨੰਤ ਦੀ ਇੱਛਾ ਹੈ ਕਿ ਉਹ ਖੁਦ ਬਾਬਾ ਵਿਸ਼ਵਨਾਥ ਨੂੰ ਕਾਰਡ ਦੇਣ ਲਈ ਜਾਵੇ। ਪੂਰਾ ਵਿਸ਼ਵਨਾਥ ਧਾਮ ਸੱਚਮੁੱਚ ਹੀ ਬਦਲ ਗਿਆ ਹੈ। ਨੀਤਾ ਅੰਬਾਨੀ ਨੇ ਕਾਰਡ ਭੇਟ ਕਰਕੇ ਅਰਦਾਸ ਕੀਤੀ। ਬਾਬਾ ਨੂੰ ਸਜਾਇਆ ਗਿਆ ਅਤੇ ਹਰਿ ਹਰ ਮਹਾਦੇਵ ਦਾ ਜਾਪ ਕੀਤਾ ਗਿਆ।
ਨੀਤਾ ਅੰਬਾਨੀ ਨੇ ਬਾਬਾ ਨੂੰ ਇੱਕ ਕਾਰਡ ਮੁਕੇਸ਼ ਅੰਬਾਨੀ ਦੀ ਤਰਫੋਂ ਅਤੇ ਦੂਜਾ ਰਾਧਿਕਾ ਮਰਚੈਂਟ ਦੇ ਪਰਿਵਾਰ ਦੀ ਤਰਫੋਂ ਦਿੱਤਾ ਸੀ। ਦੋਵੇਂ ਕਾਰਡ ਕਾਸ਼ੀ ਵਿਸ਼ਵਨਾਥ ਟਰੱਸਟ ਵਿੱਚ ਰੱਖੇ ਗਏ ਹਨ।
ਦੱਸ ਦਈਏ ਕਿ ਰਾਧਿਕਾ-ਅਨੰਤ ਦੇ ਦੋ ਗ੍ਰੈਂਡ ਪ੍ਰੀ-ਵੈਡਿੰਗ ਫੰਕਸ਼ਨ ਹੋ ਚੁੱਕੇ ਹਨ, ਜੋ ਅਜੇ ਵੀ ਸੁਰਖੀਆਂ ‘ਚ ਹਨ। ਹਾਲ ਹੀ ਵਿੱਚ, ਜੋੜੇ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਟਲੀ ਵਿੱਚ ਇੱਕ ਆਲੀਸ਼ਾਨ ਕਰੂਜ਼ ‘ਤੇ ਜਸ਼ਨ ਮਨਾਇਆ। ਹੁਣ ਵਿਆਹ 12 ਜੁਲਾਈ ਨੂੰ, ਆਸ਼ੀਰਵਾਦ 13 ਜੁਲਾਈ ਨੂੰ ਅਤੇ ਰਿਸੈਪਸ਼ਨ 14 ਜੁਲਾਈ ਨੂੰ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...

ਗੁ. ਸ੍ਰੀ ਬੰਗਲਾ ਸਾਹਿਬ ਦੇ ਲਾਂਘੇ ’ਤੇ ਪੁਲਿਸ ਦੀ ਐਂਟਰੀ ਬੰਦ!

10 ਅਕਤੂਬਰ ਨੂੰ ਪ੍ਰਦਰਸ਼ਨ ਦੌਰਾਨ ‘ਮਰਿਆਦਾ’ ਦੀ ਕਥਿਤ ਉਲੰਘਣਾ ਨੂੰ ਲੈ ਕੇ ਪੈਦਾ ਹੋਏ...

ਪਰਵਿੰਦਰ ਝੋਟਾ ਕੇਸ ‘ਚ ਵੱਡੀ ਅਪਡੇਟ, CBI ਵੱਲੋਂ FIR ਦਰਜ, ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ

ਸੀਬੀਆਈ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ...

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ...

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ...

ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, 7,500 ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ

ਪੰਜਾਬ ’ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ ਤੇ PRTC...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਵੱਡੀ ਅਪਡੇਟ! ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ...