ਨਵੀਂ ਦਿੱਲੀ : ਜੇ ਬੈਂਕ ਦਾ ਕੋਈ ਮਹੱਤਵਪੂਰਨ ਕੰਮ ਹੈ, ਜਿਵੇਂ ਕਿ ਚੈਕ ਕਲੀਅਰ ਕਰਵਾਉਣਾ ਜਾਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਨਾ ਜਾਂ ਤਨਖਾਹ ਅਤੇ ਪੈਨਸ਼ਨ ਨਾਲ ਜੁੜਿਆ ਕੋਈ ਕੰਮ, ਤਾਂ ਹੁਣ ਤੁਸੀਂ ਇਸਨੂੰ ਜਲਦੀ ਹੀ ਪੂਰਾ ਕਰ ਲਿਓ, ਕਿਉਂਕਿ ਬੈਂਕ ਅਗਲੇ ਜਨਵਰੀ 2022 ਵਿਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣਗੇ।ਜਨਵਰੀ 2022 ਵਿਚ ਕੁੱਲ 14 ਦਿਨਾਂ ਦੀਆਂ ਬੈਂਕ ਛੁੱਟੀਆਂ (ਦਸੰਬਰ ਵਿਚ ਬੈਂਕ ਛੁੱਟੀਆਂ) ਵਿੱਚੋਂ 4 ਐਤਵਾਰ ਹਨ। ਇਨ੍ਹਾਂ ‘ਚੋਂ ਕਈ ਛੁੱਟੀਆਂ ਵੀ ਲਗਾਤਾਰ ਪੈ ਰਹੀਆਂ ਹਨ।
ਦੱਸ ਦੇਈਏ ਕਿ ਦੇਸ਼ ਭਰ ਵਿਚ ਬੈਂਕ 14 ਦਿਨਾਂ ਤਕ ਬੰਦ ਨਹੀਂ ਰਹਿਣਗੇ। ਆਰਬੀਆਈ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਇਹ ਛੁੱਟੀਆਂ ਵੱਖ-ਵੱਖ ਸੂਬਿਆਂ ਵਿਚ ਹਨ। ਇਹ ਸਾਰੀਆਂ ਛੁੱਟੀਆਂ ਸਾਰੇ ਸੂਬਿਆਂ ਵਿਚ ਲਾਗੂ ਨਹੀਂ ਹੋਣਗੀਆਂ। ਇਸ ਦੇ ਨਾਲ ਹੀ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨਿਚਰਵਾਰ ਨੂੰ ਬੰਦ ਰਹਿਣਗੇ।