September 6, 2026, 9:25 am
----------- Advertisement -----------
HomeNewsBreaking Newsਪਹਿਲੀ ਵਾਰ ਬਣੀ ਮੁੰਬਈ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ, ਦੁਨੀਆਂ 'ਚ...

ਪਹਿਲੀ ਵਾਰ ਬਣੀ ਮੁੰਬਈ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ, ਦੁਨੀਆਂ ‘ਚ ਤੀਜੇ ਨੰਬਰ ਤੇ

Published on

----------- Advertisement -----------

 ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ ਬਣ ਗਈ ਹੈ। ਮੁੰਬਈ ਨੇ ਚੀਨ ਦੀ ਰਾਜਧਾਨੀ ਬੀਜਿੰਗ ਨੂੰ ਪਿੱਛੇ ਛੱਡਦੇ ਹੋਏ ਪਹਿਲੀ ਵਾਰ ਇਹ ਮੁਕਾਮ ਹਾਸਲ ਕੀਤਾ ਹੈ। 603 ਵਰਗ ਕਿਲੋਮੀਟਰ ਦੇ ਖੇਤਰ ਵਾਲੇ ਇਸ ਸ਼ਹਿਰ ਵਿੱਚ 92 ਅਰਬਪਤੀ ਰਹਿੰਦੇ ਹਨ, ਜਦੋਂ ਕਿ ਬੀਜਿੰਗ ਵਿੱਚ 16,000 ਵਰਗ ਕਿਲੋਮੀਟਰ ਵਿੱਚ 91 ਅਰਬਪਤੀ ਹਨ।

 ‘ਹੁਰੂਨ ਰਿਸਰਚ ਦੀ 2024 ਗਲੋਬਲ ਰਿਚ ਲਿਸਟ’ ਦੇ ਅਨੁਸਾਰ ਪਿਛਲੇ ਇੱਕ ਸਾਲ ਵਿੱਚ, ਮੁੰਬਈ ਵਿੱਚ 26 ਨਵੇਂ ਲੋਕ ਅਰਬਪਤੀ ਬਣੇ ਹਨ, ਜਦਕਿ ਬੀਜਿੰਗ ਵਿੱਚ, ਇਸ ਸਮੇਂ ਦੌਰਾਨ 18 ਲੋਕ ਸੂਚੀ ਤੋਂ ਬਾਹਰ ਹੋ ਗਏ ਹਨ। ਚੀਨ ਵਿੱਚ 814 ਅਰਬਪਤੀ ਹਨ, ਜਦੋਂ ਕਿ ਭਾਰਤ ਵਿੱਚ 271 ਅਰਬਪਤੀ ਹਨ। ਮੁੰਬਈ ਹੁਣ ਵਿਸ਼ਵ ਪੱਧਰ ‘ਤੇ ਇਸ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਪਹਿਲੇ ਸਥਾਨ ‘ਤੇ ਨਿਊਯਾਰਕ ਹੈ, ਇੱਥੇ 119 ਅਰਬਪਤੀ ਰਹਿੰਦੇ ਹਨ, ਜਦਕਿ ਦੂਜੇ ਸਥਾਨ ‘ਤੇ ਲੰਡਨ ਹੈ, ਜਿੱਥੇ 97 ਲੋਕ ਅਰਬਪਤੀ ਹਨ।

ਅਰਬਪਤੀ ਉਹ ਲੋਕ ਹਨ ਜਿਨ੍ਹਾਂ ਕੋਲ 1 ਬਿਲੀਅਨ ਡਾਲਰ (ਲਗਭਗ 8,333 ਕਰੋੜ ਰੁਪਏ) ਤੋਂ ਵੱਧ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ ਮੁੰਬਈ ਦੇ ਕੁੱਲ 92 ਲੋਕਾਂ ਦੀ ਸੰਪਤੀ ਇਕ ਸਾਲ ‘ਚ 47 ਫੀਸਦੀ ਵਧ ਕੇ 445 ਅਰਬ ਡਾਲਰ (37.09 ਲੱਖ ਕਰੋੜ ਰੁਪਏ) ਹੋ ਗਈ ਹੈ। ਇਸ ਦੇ ਨਾਲ ਹੀ ਚੀਨ ਦੀ ਰਾਜਧਾਨੀ ‘ਚ ਅਰਬਪਤੀਆਂ ਦੀ ਜਾਇਦਾਦ 28 ਫੀਸਦੀ ਘੱਟ ਕੇ 265 ਅਰਬ ਡਾਲਰ (22.08 ਲੱਖ ਕਰੋੜ ਰੁਪਏ) ਰਹਿ ਗਈ ਹੈ। 

ਭਾਰਤ ਵਿੱਚ ਇਸ ਸਮੇਂ 271 ਅਰਬਪਤੀ ਹਨ, ਪਰ ਦੁਨੀਆ ਦੇ ਚੋਟੀ ਦੇ 20 ਸਭ ਤੋਂ ਅਮੀਰ ਲੋਕਾਂ ਵਿੱਚ ਸਿਰਫ਼ ਦੋ ਭਾਰਤੀ ਹਨ। ਇਨ੍ਹਾਂ ‘ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 9.43 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ 11ਵੇਂ ਨੰਬਰ ‘ਤੇ ਹਨ। ਇਸ ਦੇ ਨਾਲ ਹੀ ਇਸ ਸੂਚੀ ‘ਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 18ਵੇਂ ਨੰਬਰ ‘ਤੇ ਹਨ, ਉਨ੍ਹਾਂ ਕੋਲ 6.73 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...