ਫੋਰਬਸ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਭਾਰਤੀ ਮੂਲ ਦੀਆਂ ਚਾਰ ਔਰਤਾਂ ਨੇ ਵੀ ਥਾਂ ਬਣਾਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਸੂਚੀ ਵਿੱਚ 32ਵੇਂ ਸਥਾਨ ‘ਤੇ ਹਨ। ਦੱਸ ਦਈਏ ਕਿ ਸੂਚੀ ਵਿੱਚ ਤਿੰਨ ਹੋਰ ਭਾਰਤੀ ਔਰਤਾਂ ਐਚਸੀਐਲ ਕਾਰਪੋਰੇਸ਼ਨ ਦੀ ਸੀਈਓ ਰੋਸ਼ਨੀ ਨਾਡਰ ਮਲਹੋਤਰਾ (ਰੈਂਕ 60), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (ਰੈਂਕ 70), ਅਤੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾ (ਰੈਂਕ 76) ਹਨ।
ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਨਿਰਮਲਾ ਸੀਤਾਰਮਨ ਨੇ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ। ਉਹ ਪਿਛਲੇ ਸਾਲ ਇਸ ਸੂਚੀ ‘ਚ 36ਵੇਂ ਸਥਾਨ ‘ਤੇ ਸਨ। ਭਾਵ ਇਸ ਵਾਰ ਉਹ 4 ਸਥਾਨ ਉੱਪਰ ਹੈ। ਜਦੋਂ ਕਿ 2021 ਵਿੱਚ ਉਨ੍ਹਾਂ ਨੇ 37ਵਾਂ ਸਥਾਨ ਹਾਸਲ ਕੀਤਾ ਸੀ।
ਅਮਰੀਕੀ ਬਿਜ਼ਨਸ ਮੈਗਜ਼ੀਨ ਹਰ ਸਾਲ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਜਾਰੀ ਕਰਦੀ ਹੈ। ਇਸ ਸਾਲ ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਫੋਰਬਸ ਦੀ ਸ਼ਕਤੀਸ਼ਾਲੀ ਔਰਤਾਂ ਦੀ ਸਾਲਾਨਾ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਯੂਰਪੀਅਨ ਸੈਂਟਰਲ ਬੈਂਕ ਦੀ ਬੌਸ ਕ੍ਰਿਸਟੀਨ ਲਗਾਰਡ ਦੂਜੇ ਸਥਾਨ ‘ਤੇ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲ ਹੈਰਿਸ ਤੀਜੇ ਸਥਾਨ ‘ਤੇ ਹਨ।
----------- Advertisement -----------
‘ਫੋਰਬਸ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ’ ਦੀ ਸੂਚੀ ਜਾਰੀ, ਨਿਰਮਲਾ ਸੀਤਾਰਮਨ ਸਮੇਤ 4 ਭਾਰਤੀ ਔਰਤਾਂ ਦੇ ਨਾਂ ਸ਼ਾਮਿਲ
Published on
----------- Advertisement -----------
----------- Advertisement -----------











