ਭਾਰਤ ਦੇ ਚੋਟੀ ਦੇ ਆਈਸਕ੍ਰੀਮ ਬ੍ਰਾਂਡਾਂ ਵਿੱਚੋਂ ਇੱਕ, ਨੈਚੁਰਲਜ਼ ਆਈਸ ਕ੍ਰੀਮ ਦੇ ਸੰਸਥਾਪਕ ਰਘੂਨੰਦਨ ਸ਼੍ਰੀਨਿਵਾਸ ਕਾਮਥ ਦਾ 70 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 17 ਮਈ ਦੀ ਸ਼ਾਮ ਨੂੰ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਆਖਰੀ ਸਾਹ ਲਏ।
ਦੱਸ ਦਈਏ ਕਿ ਕਾਮਥ ਦੇ ਪਿਤਾ ਕਰਨਾਟਕ ਦੇ ਮੰਗਲੌਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੰਬ ਵੇਚਦੇ ਸਨ। ਕਾਮਥ ਨੇ ਆਪਣੇ ਪਿਤਾ ਨਾਲ ਕਈ ਸਾਲਾਂ ਤੱਕ ਇਹ ਸਿੱਖਣ ਲਈ ਕੰਮ ਕੀਤਾ ਕਿ ਸਹੀ ਫਲਾਂ ਦੀ ਚੋਣ ਕਿਵੇਂ ਕਰਨੀ ਹੈ ਅਤੇ ਉਹਨਾਂ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ। ਕਾਮਥ ਕਾਰੋਬਾਰ ਕਰਨ ਬਾਰੇ ਸੋਚ ਕੇ ਮੁੰਬਈ ਆ ਗਏ। ਕਾਮਥ ਨੇ 14 ਫਰਵਰੀ 1984 ਨੂੰ ਆਪਣਾ ਪਹਿਲਾ ਆਈਸਕ੍ਰੀਮ ਬ੍ਰਾਂਡ ਨੈਚੁਰਲਸ ਲਾਂਚ ਕੀਤਾ। ਉਸਨੇ ਆਪਣਾ ਪਹਿਲਾ ਸਟੋਰ ਜੁਹੂ, ਮੁੰਬਈ ਵਿੱਚ ਖੋਲ੍ਹਿਆ।
ਉਸ ਸਮੇਂ ਨੈਚੁਰਲਜ਼ ਕੋਲ ਸਿਰਫ਼ 4 ਮੁਲਾਜ਼ਮ ਸਨ। ਉਨ੍ਹਾਂ ਕੋਲ 10 ਫਲੇਵਰ ਆਈਸਕ੍ਰੀਮ ਸਨ। ਸ਼ੁਰੂ ਵਿੱਚ ਕਾਮਥ ਨੇ ਆਈਸਕ੍ਰੀਮ ਦੇ ਨਾਲ ਪਾਵ ਭਾਜੀ ਵੀ ਰੱਖੀ। ਕੁਝ ਸਮੇਂ ਬਾਅਦ, ਉਸਨੇ 12 ਫਲੇਵਰਾਂ ਦੇ ਨਾਲ ਇੱਕ ਪੂਰੇ ਆਈਸਕ੍ਰੀਮ ਪਾਰਲਰ ਵਜੋਂ ਸਟੋਰ ਦੀ ਸ਼ੁਰੂਆਤ ਕੀਤੀ। ਅੱਜ ਇਹ 400 ਕਰੋੜ ਰੁਪਏ ਤੋਂ ਵੱਧ ਦੀ ਕੰਪਨੀ ਹੈ। ਜਦੋਂ ਕਿ ਨੈਚੁਰਲਜ਼ ਆਈਸਕ੍ਰੀਮ ਦੇ 2020 ਤੱਕ ਦੇਸ਼ ਭਰ ਵਿੱਚ 135 ਆਈਸਕ੍ਰੀਮ ਪਾਰਲਰ ਸਨ।
ਹੁਣ ਨੈਚੁਰਲਜ਼ ਦੇਸ਼ ਦੇ ਚੋਟੀ ਦੇ 10 ਬ੍ਰਾਂਡਾਂ ਵਿੱਚ ਸ਼ਾਮਲ ਹੈ। ਉਸ ਨੇ ਸ਼ੁਰੂਆਤੀ ਸਾਲ ਵਿੱਚ 5 ਲੱਖ ਰੁਪਏ ਦਾ ਕਾਰੋਬਾਰ ਕੀਤਾ। ਵਿੱਤੀ ਸਾਲ 2020 ਵਿੱਚ, ਨੈਚੁਰਲਜ਼ ਆਈਸਕ੍ਰੀਮ ਦਾ ਟਰਨਓਵਰ 300 ਕਰੋੜ ਰੁਪਏ ਤੱਕ ਪਹੁੰਚ ਗਿਆ।
----------- Advertisement -----------
ਨੈਚੁਰਲਜ਼ ਆਈਸਕ੍ਰੀਮ ਦੇ ਸੰਸਥਾਪਕ ਰਘੂਨੰਦਨ ਸ਼੍ਰੀਨਿਵਾਸ ਕਾਮਥ ਦਾ ਹੋਇਆ ਦੇਹਾਂਤ, 70 ਸਾਲ ਦੀ ਉਮਰ ਚ ਲਏ ਆਖਰੀ ਸਾਹ
Published on
----------- Advertisement -----------
----------- Advertisement -----------












