September 10, 2026, 3:20 pm
----------- Advertisement -----------
HomePunjabbusinessਤਿਓਹਾਰੀ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਚਾਂਦੀ ਵੀ 72 ਹਜ਼ਾਰ...

ਤਿਓਹਾਰੀ ਸੀਜ਼ਨ ‘ਚ ਸੋਨੇ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਚਾਂਦੀ ਵੀ 72 ਹਜ਼ਾਰ ‘ਤੇ ਪਹੁੰਚੀ

Published on

----------- Advertisement -----------

ਤਿਓਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਨਿਵੇਸ਼ ਅਤੇ ਖਰੀਦਦਾਰੀ ਲਈ ਸ਼ੁਭ ਸਮਾਂ ਸ਼ੁਰੂ ਹੋ ਗਿਆ ਹੈ। ਪਰ ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਸਰਾਫਾ ਬਾਜ਼ਾਰ ‘ਚ ਇਸ ਹਫਤੇ ਦੀ ਸ਼ੁਰੂਆਤ ‘ਚ ਯਾਨੀ 16 ਅਕਤੂਬਰ ਨੂੰ ਸੋਨਾ 59,037 ਰੁਪਏ ‘ਤੇ ਸੀ, ਜੋ ਹੁਣ 21 ਅਕਤੂਬਰ ਨੂੰ 60,693 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਭਾਵ ਇਸ ਹਫਤੇ ਇਸ ਦੀ ਕੀਮਤ 1,656 ਰੁਪਏ ਵਧ ਗਈ ਹੈ।
ਆਈਬੀਜੇਏ ਵੈੱਬਸਾਈਟ ਦੇ ਮੁਤਾਬਕ ਇਸ ਹਫਤੇ ਚਾਂਦੀ ‘ਚ ਵੀ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਇਹ 70,572 ਰੁਪਏ ‘ਤੇ ਸੀ, ਜੋ ਹੁਣ 71,991 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਮਤਲਬ ਇਸ ਹਫਤੇ ਇਸ ਦੀ ਕੀਮਤ 1,419 ਰੁਪਏ ਵਧ ਗਈ ਹੈ।
ਦੱਸ ਦਈਏ ਕਿ ਅਕਤੂਬਰ ਮਹੀਨੇ ‘ਚ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਮਹੀਨੇ ਹੁਣ ਤੱਕ ਸੋਨੇ ਦੀ ਕੀਮਤ ‘ਚ 2,974 ਰੁਪਏ ਦਾ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਯਾਨੀ 1 ਅਕਤੂਬਰ ਨੂੰ ਇਹ 57,719 ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ, ਜੋ ਹੁਣ 60,693 ਰੁਪਏ ‘ਤੇ ਹੈ। ਜਦਕਿ ਚਾਂਦੀ 71,603 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 71,991 ਰੁਪਏ ‘ਤੇ ਆ ਗਈ ਹੈ। ਕੌਮਾਂਤਰੀ ਅਤੇ ਘਰੇਲੂ ਬਾਜ਼ਾਰਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...

ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, 93 ਸਾਲ ਦੀ ਉਮਰ ‘ਚ ਲਿਆ ਆਖ਼ਿਰੀ ਸਾਹ

ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਤੇ ਸਾਬਕਾ...

ਪੂਰੇ ਦੇਸ਼ ਵਿੱਚ ਨਸ਼ੇ ਖ਼ਿਲਾਫ਼ ਫੈਸਲਾਕੁੰਨ ਜੰਗ ਲੜਨ ਵਾਲਾ ਪੰਜਾਬ ਇਕਲੌਤਾ ਰਾਜ- ਕੇਜਰੀਵਾਲ 

ਨਵੀਂ ਦਿੱਲੀ, 9 ਸਤੰਬਰ:ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਦੁਖਦ...

ਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ ‘ਐਕਸ’ ‘ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ 9 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਬਰਿੰਦਰ...