ਪੈਨ ਕਾਰਡ ਹਰ ਕਿਸੇ ਲਈ ਜ਼ਰੂਰੀ ਹੈ, ਇਹ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਇੱਕ ਸਰਕਾਰੀ ਦਸਤਾਵੇਜ਼ ਹੈ। ਇਸ ਦੇ ਆਪਣੇ ਕਈ ਕੰਮ ਹੁੰਦੇ ਹਨ, ਜਿਵੇਂ- ਇਨਕਮ ਟੈਕਸ ਰਿਟਰਨ ਭਰਨਾ, ਬੈਂਕ ਵਿਚ ਖਾਤਾ ਖੋਲ੍ਹਣਾ, ਪੈਸਿਆਂ ਦੇ ਲੈਣ-ਦੇਣ ਆਦਿ ਲਈ ਹੋਰ ਕਈ ਕੰਮਾਂ ਵਿਚ ਵੀ ਪੈਨ ਕਾਰਡ ਦੀ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਂਦੇ ਹੋ ਤਾਂ ਵੀ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਵਰਤੋਂ ਵਿੱਤੀ ਲੈਣ-ਦੇਣ ‘ਚ ਕੀਤੀ ਜਾਂਦੀ ਹੈ, ਪਰ ਜੇਕਰ ਕਿਸੇ ਦਾ ਪੈਨ ਕਾਰਡ ਗਵਾਚ ਗਿਆ ਹੈ ਤਾਂ ਆਸਾਨੀ ਨਾਲ ਡੁਪਲੀਕੇਟ ਕਾਰਡ ਬਣਵਾ ਸਕਦੇ ਹੋ। ਹਾਲਾਂਕਿ ਜੇਕਰ ਕਾਰਡ ਚੋਰੀ ਹੋ ਜਾਂਦਾ ਹੈ ਤਾਂ ਪੁਲਿਸ ‘ਚ ਸ਼ਿਕਾਇਤ ਦਰਜ ਕਰਨੀ ਪਵੇਗੀ। ਆਓ ਜਾਣਦੇ ਹਾਂ ਡੁਪਲੀਕੇਟ ਪੈਨ ਕਾਰਡ ਲਈ ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ।ਸਭ ਤੋਂ ਪਹਿਲਾ https://www.onlineservices.nsdl.com/paam/endUserRegisterContact.html ‘ਤੇ ਜਾਣਾ ਪਵੇਗਾ।
- ਅਪਲਾਈ ਪ੍ਰਕਾਰ ਨੂੰ ‘ਮੌਜੂਦਾ ਪੈਨ ਡਾਟਾ ‘ਚ ਪਰਿਵਰਤਨ ਜਾਂ ਸੁਧਾਰ/ਪੈਨ ਕਾਰਡ ਦਾ ਮੁੜ ਪ੍ਰੀਟਿੰਗ’ ਚੁਣੋ।
- ਲਾਜ਼ਮੀ ਰੂਪ ‘ਚ ਅੰਕਿਤ ਸਾਰੇ ਫੀਲਡ ਭਰੋ ਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਰਜਿਸਟਰਡ ਈ-ਮੇਲ ਆਈਡੀ ‘ਤੇ ਇਕ ਟੋਕਨ ਨੰਬਰ ਭੇਜਿਆ ਜਾਵੇਗਾ। ਵਰਤੋਂਕਾਰ ਨੂੰ ਉਸ ਨੰਬਰ ਨੂੰ ਭਵਿੱਖ ਦੇ ਸੰਦਰਭ ਲਈ ਰੱਖਣ ਪਵੇਗਾ।
- ਪੈਨ ਅਪਲਾਈ ਪੱਤਰ ਦੇ ਨਾਲ ਜਾਰੀ ਰੱਖੋ ‘ਤੇ ਕਲਿੱਕ ਕਰੋ।
- ਹੁਣ ਨਿੱਜੀ ਵੇਰਵੇ ਭਰੋ।
- ਐੱਨਐੱਸਡੀਐੱਲ ਦੀ ਪੈਨ ਸੇਵਾ ਇਕਾਈ ਦੇ ਰਜਿਸਟਰਡ ਪਤੇ ‘ਤੇ ਦਸਤਾਵੇਜ਼ ਭੇਜ ਸਕਦੋ ਹੋ ਜਾਂ ਈ-ਕੇਵਾਈਸੀ ਲਈ ਈ-ਸਾਈਨ ਜਮ੍ਹਾਂ ਕਰ ਸਕਦੇ ਹੋ।
- ਚੋਰੀ ਦੇ ਮਾਮਲੇ ‘ਚ ਐੱਫਆਈਆਰ ਦੀ ਕਾਪੀ ਨਾਲ ਨੱਥੀ ਕਰੋ।
- ਅਗਲੇ ਮੈਨਿਊ ‘ਚ ਕਾਰਡ ਪ੍ਰਾਪਤ ਕਰਨ ਦਾ ਤਰੀਕਾ ਚੁਣੋ। ਜੇਕਰ ਤੁਸੀਂ ‘ਕੀ ਅਸਲ ਪੈਨ ਕਾਰਡ ਦੀ ਲੋੜ ਹੈ?’ ਤਹਿਤ ‘ਹਾਂ’ ਦੀ ਚੋਣ ਕਰ ਸਕਦੇ ਹੋ ਤਾਂ ਕਾਰਡ ਤੁਹਾਡੇ ਰਜਿਸਟਰਡ ਪਤੇ ‘ਤੇ ਭੇਜ ਦਿੱਤਾ ਜਾਵੇਗਾ। ਨਹੀਂ ਤਾਂ ਰਜਿਸਟਰਡ ਈ-ਮੇਲ ਆਈਡੀ ਨੂੰ ਈ-ਪੈਨ ਕਾਰਡ ਪ੍ਰਾਪਤ ਹੋਵੇਗਾ।
- ਹੁਣ ਮੰਗੀ ਗਈ ਜਾਣਕਾਰੀ ਭਰ ਕੇ ਸਬਮਿਟ ‘ਤੇ ਟੈਪ ਕਰੋ।
- ਹੁਣ ਭੁਗਤਾਨ ਕਰੋ। ਅਪਲਾਈ ਕਰਨ ਦੇ 14 ਦਿਨਾਂ ਦੇ ਅੰਦਰ ਕਾਰਡ ਭੇਜ ਦਿੱਤਾ ਜਾਵੇਗਾ।