ਭਾਰਤੀ ਰੇਲਵੇ ਵਿਭਾਗ ਅਨੁਸਾਰ ਯਾਤਰੀਆਂ ਨੂੰ ਬਿਹਤਰ ਸੇਵਾਵਾ ਪ੍ਰਦਾਨ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ। ਜੀ ਹਾਂ ਹੁਣ ਜਲਦੀ ਹੀ ਵੰਦੇ ਭਾਰਤ, ਗਤੀਮਾਨ ਤੇ ਤੇਜਸ ਐਕਸਪ੍ਰੈੱਸ ਟਰੇਨਾਂ ਵਿਚ ਟਰੇਨ ਹੋਸਟੈੱਸ ਦੇਖਣ ਨੂੰ ਮਿਲਣਗੀਆਂ। ਏਅਰ ਹੋਸਟੈੱਸ ਦੀ ਤਰ੍ਹਾਂ ਟਰੇਨ ਹੋਸਟੈੱਸ ਵੀ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ’ਤੇ ਬਿਠਾਉਣ, ਖਾਣਾ ਦੇਣ, ਸ਼ਿਕਾਇਤਾਂ ਨੂੰ ਦੂਰ ਕਰਨ ਤੇ ਸੁਰੱਖਿਆ ਦਾ ਖ਼ਿਆਲ ਰੱਖਣ ਦਾ ਕੰਮ ਕਰਨਗੀਆਂ।
ਇਕ ਵੈੱਬਸਾਈਟ ਵਿਚ ਛਪੀ ਰਿਪੋਰਟ ਅਨੁਸਾਰ ਸਭ ਤੋਂ ਪਹਿਲੇ ਘੱਟ ਦੂਰੀ ਤਕ ਚੱਲਣ ਵਾਲੀਆਂ ਟਰੇਨਾਂ ਵਿਚ ਹੋਸਟੈੱਸ ਨੂੰ ਤਾਇਨਾਤ ਕੀਤਾ ਜਾਵੇਗਾ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲ ਯਾਤਰਾ ਨੂੰ ਆਧੁਨਿਕ ਬਣਾਉਣ ਤੇ ਸਫਰ ਦੌਰਾਨ ਲੋਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਰਾਜਧਾਨੀ ਐਕਸਪ੍ਰੈੱਸ ਤੇ ਦੂਰੰਤੋਂ ਐਕਸਪ੍ਰੈੱਸ ਵਰਗੀਆਂ ਲੰਬੀ ਦੂਰੀ ਟਰੇਨਾਂ ਵਿਚ ਫਿਲਹਾਲ ਟਰੇਨ ਹੋਸਟੈੱਸ ਤੇ ਅਟੈਂਡੈਂਟ ਨੂੰ ਤਾਇਨਾਤ ਨਹੀਂ ਕੀਤਾ ਜਾਵੇਗਾ। ਰੇਲਵੇ ਨੇ ਦੱਸਿਆ ਕਿ ਹੋਸਟੈੱਸ ਦੀ ਡਿਊਟੀ ਸਿਰਫ ਦਿਨ ਦੇ ਸਮੇਂ ਹੋਵੇਗੀ। ਫਿਲਹਾਲ 12 ਸ਼ਤਾਬਦੀ, ਇਕ ਗਤੀਮਾਨ, ਦੋ ਵੰਦੇਭਾਰਤ, ਇਕ ਤੇਜਸ ਐਕਸਪ੍ਰੈੱਸ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਹਾਸਪਟੈਲਿਟੀ ਸੈਕਟਰ ਵਿਚ ਕੰਮ ਕਰਨ ਦਾ ਤਜਰਬਾ ਹੈ, ਉਨ੍ਹਾਂ ਨੂੰ ਹੀ ਰੱਖਿਆ ਜਾਵੇਗਾ।