June 8, 2026, 10:15 am
----------- Advertisement -----------
HomeNewsBreaking News2000 ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਮੌਕਾ! ਇਸ ਤੋਂ ਬਾਅਦ...

2000 ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਮੌਕਾ! ਇਸ ਤੋਂ ਬਾਅਦ ਇੰਝ ਕਰਵਾ ਸਕਦੇ ਹੋ ਜਮ੍ਹਾ, RBI ਨੇ ਦੱਸਿਆ ਤਰੀਕਾ

Published on

----------- Advertisement -----------

ਅੱਜ (7 ਅਕਤੂਬਰ) 2000 ਰੁਪਏ ਦੇ ਨੋਟ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਜਾਂ ਇਸ ਨੂੰ ਬਦਲਣ ਦਾ ਆਖਰੀ ਦਿਨ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 2000 ਰੁਪਏ ਦੇ 96% ਤੋਂ ਵੱਧ ਨੋਟ ਬੈਂਕ ਵਿੱਚ ਵਾਪਸ ਆ ਗਏ ਹਨ, ਜਿਨ੍ਹਾਂ ਦੀ ਕੀਮਤ 3.43 ਲੱਖ ਕਰੋੜ ਰੁਪਏ ਹੈ। ਇਸ ‘ਚੋਂ 87 ਫੀਸਦੀ ਨੋਟ ਬੈਂਕ ‘ਚ ਜਮ੍ਹਾ ਹੋ ਚੁੱਕੇ ਹਨ। ਬਾਕੀ ਨੋਟਾਂ ਨੂੰ ਹੋਰ ਨੋਟਾਂ ਨਾਲ ਬਦਲ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਕਰੀਬ 12 ਹਜ਼ਾਰ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਚਲਨ ਵਿੱਚ ਹਨ, ਜਿਨ੍ਹਾਂ ਦਾ ਆਉਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਨੋਟ ਬਦਲਣ ਦੀ ਆਖਰੀ ਤਰੀਕ 30 ਸਤੰਬਰ ਸੀ ਪਰ ਆਰਬੀਆਈ ਨੇ ਇਹ ਸਮਾਂ ਸੀਮਾ ਵਧਾ ਕੇ 7 ਅਕਤੂਬਰ 2023 ਕਰ ਦਿੱਤੀ।
ਦੱਸ ਦਈਏ ਕਿ 7 ਅਕਤੂਬਰ ਤੋਂ ਬਾਅਦ ਦੋ ਹਜ਼ਾਰ ਰੁਪਏ ਦੇ ਨੋਟ ਨਾ ਤਾਂ ਬਦਲੇ ਜਾਣਗੇ ਅਤੇ ਨਾ ਹੀ ਬੈਂਕਾਂ ‘ਚ ਜਮ੍ਹਾ ਕਰਵਾਏ ਜਾਣਗੇ। ਪਰ ਆਰਬੀਆਈ ਦੇ 19 ਖੇਤਰੀ ਦਫਤਰਾਂ ਵਿੱਚ ਇਨ੍ਹਾਂ ਨੂੰ ਬਦਲਣ ਦੀ ਸਹੂਲਤ ਹੋਵੇਗੀ। ਜਿਹੜੇ ਲੋਕ ਜਾਣ ਤੋਂ ਅਸਮਰੱਥ ਹਨ, ਉਹ ਡਾਕ ਰਾਹੀਂ ਨੋਟ ਬਦਲ ਸਕਣਗੇ। 2000 ਦੇ 20 ਹਜ਼ਾਰ ਰੁਪਏ ਤੱਕ ਦੇ ਨੋਟ ਇੱਕ ਵਾਰ ਵਿੱਚ ਬਦਲੇ ਜਾ ਸਕਦੇ ਹਨ। ਦੂਜੇ ਪਾਸੇ, ਜੇਕਰ ਤੁਸੀਂ ਇਸਨੂੰ ਆਪਣੇ ਬੈਂਕ ਖਾਤੇ ਵਿੱਚ ਕ੍ਰੈਡਿਟ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ਼ੂ ਦਫ਼ਤਰ ਰਾਹੀਂ ₹ 2000 ਦੇ ਕਿੰਨੇ ਵੀ ਨੋਟ ਜਮ੍ਹਾ ਕਰਵਾ ਸਕਦੇ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...