ਪੈਪਸੀਕੋ ਇੰਡੀਆ ਨੇ MS ਧੋਨੀ ਨੂੰ ਆਪਣੇ ਆਲੂ ਚਿਪਸ ਬ੍ਰਾਂਡ Lays ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ Lays ਦੇ ਬ੍ਰਾਂਡ ਅੰਬੈਸਡਰ ਰਹਿ ਚੁੱਕੇ ਹਨ। ਕੰਪਨੀ ਦਾ ਇਹ ਕਦਮ ਵਿਸ਼ਵ ਕੱਪ ਦੇ ਦੌਰਾਨ ਆਇਆ ਹੈ ਜਦੋਂ ਪੂਰੀ ਦੁਨੀਆ ਕ੍ਰਿਕਟ ਵਿਸ਼ਵ ਕੱਪ ਦੇ ਉਤਸ਼ਾਹ ‘ਚ ਡੁੱਬੀ ਹੋਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਵਿਸ਼ਵ ਕੱਪ ਕਾਰਨ ਕ੍ਰਿਕਟ ਪ੍ਰਤੀ ਲੋਕਾਂ ਦੇ ਵਧਦੇ ਉਤਸ਼ਾਹ ਨੂੰ ਦੇਖਦੇ ਹੋਏ ਕੰਪਨੀ ਨੇ ਇਹ ਕਦਮ ਚੁੱਕਿਆ ਹੈ।
ਪੈਪਸੀਕੋ ਇੰਡੀਆ ਦੀ ਆਲੂ ਚਿਪਸ ਸ਼੍ਰੇਣੀ ਦੀ ਲੀਡ, ਸੌਮਿਆ ਰਾਠੌੜ ਨੇ ਕਿਹਾ ਕਿ ਲੇਅਜ਼ ਪ੍ਰਸਿੱਧ ਕ੍ਰਿਕਟਰ ਐਮਐਸ ਧੋਨੀ ਨਾਲ ਦੁਬਾਰਾ ਜੁੜਨ ਲਈ ਉਤਸ਼ਾਹਿਤ ਹੈ। ਜੋ ਬ੍ਰਾਂਡ ਅਤੇ ਸਾਡੇ ਕ੍ਰਿਕਟ-ਪ੍ਰੇਮੀ ਦੇਸ਼ ਵਿਚਕਾਰ ਡੂੰਘੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਧੋਨੀ ਦੇਸ਼ ਲਈ ਜਜ਼ਬਾਤ ਹਨ ਅਤੇ ਉਨ੍ਹਾਂ ਨੇ ਸਾਨੂੰ ਖੁਸ਼ੀ ਦੇ ਅਣਗਿਣਤ ਪਲ ਦਿੱਤੇ ਹਨ। ਜਿਵੇਂ ਕਿ ਲੇਅਜ਼ ਖਪਤਕਾਰਾਂ ਦੇ ਖੁਸ਼ੀ ਦੇ ਪਲਾਂ ਦਾ ਹਿੱਸਾ ਰਿਹਾ ਹੈ।
ਦੱਸ ਦਈਏ ਕਿ ‘ਨੋ ਲੇਅਜ਼, ਨੋ ਗੇਮ’ ਮੁਹਿੰਮ ਦੇ ਤਹਿਤ ਧੋਨੀ ਲੋਕਾਂ ਦੇ ਘਰ ਜਾਂਦੇ ਨਜ਼ਰ ਆ ਰਹੇ ਹਨ। ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਘਰ ਵਿੱਚ ਲੇਅਜ਼ ਚਿਪਸ ਦਾ ਪੈਕੇਟ ਹੈ ਜਾਂ ਨਹੀਂ। ਉਹ ਕਹਿੰਦੇ ਹਨ ਕੀ ਮੈਂ ਤੁਹਾਡੇ ਨਾਲ ਮੈਚ ਦੇਖ ਸਕਦਾ ਹਾਂ? ਲੋਕ ਉਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਨ, ਪਰ ਮਾਹੀ ਨੇ ਇਕ ਸ਼ਰਤ ਰੱਖੀ ਕਿ ਉਹ ਮੈਚ ਤਾਂ ਹੀ ਦੇਖਣਗੇ ਜੇਕਰ ਉਨ੍ਹਾਂ ਦੇ ਘਰ ‘ਚ ਲੇਅਸ ਚਿਪਸ ਉਪਲਬਧ ਹੋਣਗੇ। ਇਸ ਤੋਂ ਬਾਅਦ ਲੋਕ ਆਪਣੇ ਘਰਾਂ ‘ਚ ਲੇਅਜ਼ ਚਿਪਸ ਦੇ ਪੈਕੇਟ ਲੱਭਣੇ ਸ਼ੁਰੂ ਕਰ ਦਿੰਦੇ ਹਨ। ਜਦ ਲੋਕਾਂ ਨੂੰ ਘਰ ਵਿੱਚ ਚਿਪਸ ਨਹੀਂ ਮਿਲਦੇ, ਉਹ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਹਨ। ਜਿਸ ਦੇ ਘਰ ‘ਚ ਲੇਅਸ ਚਿਪਸ ਮਿਲਦੇ ਹਨ, ਧੋਨੀ ਉਨ੍ਹਾਂ ਸਾਰਿਆਂ ਨਾਲ ਬੈਠ ਕੇ ਮੈਚ ਦੇਖਦੇ ਹਨ।
----------- Advertisement -----------
MS ਧੋਨੀ ਬਣੇ Lays ਦੇ ਬ੍ਰਾਂਡ ਅੰਬੈਸਡਰ, ‘ਨੋ ਲੇਅਜ਼, ਨੋ ਗੇਮ’ ਮੁਹਿੰਮ ਤਹਿਤ ਲੋਕਾਂ ਦੇ ਘਰ ਜਾਂਦੇ ਆਏ ਨਜ਼ਰ
Published on
----------- Advertisement -----------

----------- Advertisement -----------