ਪੇਟੀਐੱਮ ਦੇ ਸੰਸਥਾਪਕ ਵਿਜੈ ਸ਼ੇਖਰ ਸ਼ਰਮਾ ਨੇ ਸੋਮਵਾਰ (26 ਫਰਵਰੀ) ਨੂੰ ਪੇਟੀਐੱਮ ਪੇਮੈਂਟਸ ਬੈਂਕ (PPBL) ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਬੈਂਕ ਦੇ ਪਾਰਟ-ਟਾਈਮ ਗੈਰ-ਕਾਰਜਕਾਰੀ ਚੇਅਰਮੈਨ ਸਨ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਬੈਂਕ ਦੇ ਨਵੇਂ ਬੋਰਡ ਦਾ ਗਠਨ ਕੀਤਾ ਗਿਆ ਹੈ। ਪੇਟੀਐਮ ਪੇਮੈਂਟਸ ਬੈਂਕ ਜਲਦੀ ਹੀ ਨਵੇਂ ਚੇਅਰਮੈਨ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰੇਗਾ। Paytm ਨੇ ਆਪਣੀ ਰੈਗੂਲੇਟਰੀ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ ਹੈ।
ਦੱਸਣਯੋਗ ਹੈ ਕਿ ਹੁਣ ਸੈਂਟਰਲ ਬੈਂਕ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਸ਼੍ਰੀਨਿਵਾਸਨ ਸ਼੍ਰੀਧਰ ਬੋਰਡ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਸੇਵਾਮੁਕਤ ਆਈਏਐਸ ਦੇਵੇਂਦਰਨਾਥ ਸਾਰੰਗੀ, ਬੈਂਕ ਆਫ਼ ਬੜੌਦਾ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਕੁਮਾਰ ਗਰਗ ਅਤੇ ਸੇਵਾਮੁਕਤ ਆਈਏਐਸ ਰਜਨੀ ਸੇਖੜੀ ਸਿੱਬਲ ਵੀ ਪੇਟੀਐਮ ਪੇਮੈਂਟਸ ਬੈਂਕ ਦੇ ਬੋਰਡ ਵਿੱਚ ਸ਼ਾਮਲ ਹੋਣਗੇ।
ਪੇਟੀਐਮ ਦੇ ਸੰਸਥਾਪਕ ਵਿਜੈ ਦੇ ਅਸਤੀਫਾ ਦੇਣ ਤੋਂ ਪਹਿਲਾਂ, ਦੋ ਸੁਤੰਤਰ ਨਿਰਦੇਸ਼ਕਾਂ ਨੇ ਪੇਟੀਐਮ ਪੇਮੈਂਟਸ ਬੈਂਕ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਬੈਂਕ ਆਫ ਅਮਰੀਕਾ ਅਤੇ ਪ੍ਰਾਈਸ ਵਾਟਰਹਾਊਸ ਕੂਪਰਜ਼ (PWC) ਦੇ ਸਾਬਕਾ ਕਾਰਜਕਾਰੀ ਸ਼ਿੰਜਨੀ ਕੁਮਾਰ ਨੇ ਦਸੰਬਰ ਵਿੱਚ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ SBI ਦੀ ਸਾਬਕਾ ਡਿਪਟੀ ਮੈਨੇਜਿੰਗ ਡਾਇਰੈਕਟਰ ਮੰਜੂ ਅਗਰਵਾਲ ਨੇ ਵੀ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਕਾਰਨ ਆਰਬੀਆਈ ਤੋਂ ਕਾਰਵਾਈ ਦਾ ਸਾਹਮਣਾ ਕਰ ਰਹੇ ਪੇਟੀਐਮ ਪੇਮੈਂਟ ਬੈਂਕ ਨੇ ਆਪਣੀ UPI ਸੇਵਾ ਜਾਰੀ ਰੱਖਣ ਲਈ ਦੇਸ਼ ਦੇ ਚਾਰ ਵੱਡੇ ਬੈਂਕਾਂ – ਐਕਸਿਸ ਬੈਂਕ, ਐਚਡੀਐਫਸੀ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੈੱਸ ਬੈਂਕ ਨਾਲ ਜੁੜ ਗਿਆ ਹੈ। ਨਾਲ ਭਾਈਵਾਲੀ ਕਰਨ ਜਾ ਰਿਹਾ ਹੈ।