ਰੇਲ ਯਾਤਰੀਆਂ ਲਈ ਖੁਸ਼ਖਬਰੀ ਹੈ। ਹੁਣ ਰੇਲ ਯਾਤਰਾ ਦੌਰਾਨ, ਤੁਹਾਨੂੰ ਤੁਹਾਡੀ ਇੱਛਾ ਅਨੁਸਾਰ ਤੁਹਾਡੇ ਪਸੰਦੀਦਾ ਸਥਾਨਕ ਭੋਜਨ ਅਤੇ ਖੇਤਰੀ ਪਕਵਾਨ ਪਰੋਸੇ ਜਾਣਗੇ। ਭਾਰਤੀ ਰੇਲਵੇ ਨੇ ਇਸ ਦੇ ਲਈ ਆਪਣੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੂੰ ਨਿਰਦੇਸ਼ ਦਿੱਤੇ ਹਨ। ਇਸ ਦੇ ਤਹਿਤ, ਰੇਲ ਮੰਤਰਾਲੇ ਨੇ ਆਈਆਰਸੀਟੀਸੀ ਨੂੰ ਮੀਨੂ ਵਿੱਚ ਜ਼ਰੂਰੀ ਬਦਲਾਅ ਕਰਨ ਦੀ ਆਜ਼ਾਦੀ ਦਿੱਤੀ ਹੈ ਤਾਂ ਜੋ ਯਾਤਰੀਆਂ ਨੂੰ ਤਿਉਹਾਰਾਂ ਦੌਰਾਨ ਖੇਤਰੀ ਪਕਵਾਨਾਂ ਅਤੇ ਤਰਜੀਹਾਂ ਦੇ ਆਧਾਰ ‘ਤੇ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਭੋਜਨ ਮਿਲ ਸਕੇ।
ਇਸ ਤੋਂ ਇਲਾਵਾ ਰੇਲਵੇ ਨੇ ਟਰੇਨਾਂ ‘ਚ ਬਜ਼ੁਰਗਾਂ ਅਤੇ ਬੱਚਿਆਂ ਲਈ ਵਿਸ਼ੇਸ਼ ਭੋਜਨ ਪਰੋਸਣ ਦੀ ਗੱਲ ਵੀ ਕਹੀ ਹੈ। ਇੰਨਾ ਹੀ ਨਹੀਂ ਸ਼ੂਗਰ ਦੇ ਮਰੀਜ਼ਾਂ ਲਈ ਸ਼ੂਗਰ ਫ੍ਰੀ ਫੂਡ, ਬੱਚਿਆਂ ਲਈ ਬੇਬੀ ਫੂਡ, ਬਾਜਰੇ ਆਧਾਰਿਤ ਸਥਾਨਕ ਉਤਪਾਦ ਸਮੇਤ ਸਿਹਤਮੰਦ ਭੋਜਨ ਸ਼ਾਮਲ ਕੀਤਾ ਜਾਵੇਗਾ। ਤਾਂ ਜੋ ਯਾਤਰੀਆਂ ਨੂੰ ਸਿਹਤਮੰਦ ਭੋਜਨ ਮਿਲ ਸਕੇ।
ਦੱਸ ਦਈਏ ਕਿ ਇਸ ਨਵੀਂ ਸਹੂਲਤ ਦੇ ਤਹਿਤ, ਪ੍ਰੀਪੇਡ ਟਰੇਨਾਂ ਲਈ ਜਿੱਥੇ ਕੇਟਰਿੰਗ ਚਾਰਜ ਯਾਤਰੀ ਕਿਰਾਏ ਵਿੱਚ ਸ਼ਾਮਲ ਹਨ, ਆਈਆਰਸੀਟੀਸੀ ਦੁਆਰਾ ਪਹਿਲਾਂ ਹੀ ਨੋਟੀਫਾਈਡ ਟੈਰਿਫ ਦੇ ਅੰਦਰ ਮੀਨੂ ਦਾ ਫੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਪ੍ਰੀਪੇਡ ਟਰੇਨਾਂ ‘ਚ ਵੱਖ-ਵੱਖ ਪਕਵਾਨ ਅਤੇ ਐੱਮਆਰਪੀ ‘ਤੇ ਬ੍ਰਾਂਡਿਡ ਖਾਣ-ਪੀਣ ਦੀਆਂ ਚੀਜ਼ਾਂ ਵੀ ਵੇਚੀਆਂ ਜਾ ਸਕਦੀਆਂ ਹਨ। ਅਜਿਹੀਆਂ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦਾ ਮੀਨੂ ਅਤੇ ਟੈਰਿਫ IRCTC ਦੁਆਰਾ ਤਿਆਰ ਕੀਤਾ ਜਾਵੇਗਾ।
----------- Advertisement -----------
ਰੇਲਵੇ ਨੇ ਬਜ਼ੁਰਗਾਂ ਅਤੇ ਬੱਚਿਆਂ ਲਈ ਕੀਤਾ ਵੱਡਾ ਐਲਾਨ
Published on
----------- Advertisement -----------
----------- Advertisement -----------