ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਯੂਪੀਆਈ ਰਾਹੀਂ ਭੁਗਤਾਨ ਦੇ ਰੋਜ਼ਾਨਾ ਲੈਣ-ਦੇਣ ਬਾਰੇ ਇੱਕ ਅਪਡੇਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਯੂਪੀਆਈ ਰਾਹੀਂ ਲੈਣ-ਦੇਣ ਵਿੱਚ 50 ਫੀਸਦੀ ਦਾ ਉਛਾਲ ਆਇਆ ਹੈ। ਇਹ ਅੰਕੜਾ 36 ਕਰੋੜ ਨੂੰ ਪਾਰ ਕਰ ਗਿਆ ਹੈ। ਫਰਵਰੀ 2022 ਵਿੱਚ ਇਹ ਅੰਕੜਾ 24 ਕਰੋੜ ਸੀ।
ਉਨ੍ਹਾਂ ਕਿਹਾ ਕਿ ਮਹੀਨਾਵਾਰ ਡਿਜੀਟਲ ਭੁਗਤਾਨ ਲੈਣ-ਦੇਣ ਪਿਛਲੇ ਤਿੰਨ ਮਹੀਨਿਆਂ ਤੋਂ ਹਰ ਵਾਰ 1,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਰਿਹਾ ਹੈ। ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਯੂਪੀਆਈ ਅਤੇ ਸਿੰਗਾਪੁਰ ਦੇ ਪੇ-ਨਊ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਕਈ ਹੋਰ ਦੇਸ਼ਾਂ ਨੇ ਵੀ ਭੁਗਤਾਨ ਲਈ ਅਜਿਹਾ ਸਮਝੌਤਾ ਕਰਨ ਦੀ ਇੱਛਾ ਪ੍ਰਗਟਾਈ ਹੈ। ਗਵਰਨਰ ਨੇ ਦੱਸਿਆ ਕਿ ਘੱਟੋ-ਘੱਟ ਅੱਧੀ ਦਰਜਨ ਦੇਸ਼ ਇਹ ਸਮਝੌਤੇ ਕਰਨਗੇ। ਦਾਸ ਨੇ ਕਿਹਾ ਕਿ ਯੂਪੀਆਈ-ਪੇ-ਨਊ ਸਮਝੌਤੇ ਨੂੰ10 ਦਿਨ ਹੋਏ ਹਨ। ਇਸ ਦੌਰਾਨ ਸਿੰਗਾਪੁਰ ਤੋਂ ਪੈਸੇ ਭੇਜਣ ਦੇ 120 ਅਤੇ ਸਿੰਗਾਪੁਰ ਪੈਸੇ ਭੇਜਣ ਦੇ 22 ਲੈਣ-ਦੇਣ ਹੋਏ। ਦਾਸ ਨੇ ਕਿਹਾ, ‘ਅਸੀਂ ਆਪਣੀ ਭੁਗਤਾਨ ਪ੍ਰਣਾਲੀ ਦੇ ਅੰਤਰਰਾਸ਼ਟਰੀਕਰਨ ਅਤੇ ਭਾਰਤ-ਸਿੰਗਾਪੁਰ ਦੀ ਤੁਰੰਤ ਭੁਗਤਾਨ ਪ੍ਰਣਾਲੀ ਦੇ ਅੰਤਰ-ਸਰਹੱਦ ਲਿੰਕੇਜ ਲਈ ਕਈ ਕਦਮ ਚੁੱਕੇ ਹਨ।’
----------- Advertisement -----------
UPI ਯੂਜ਼ਰਸ ਲਈ ਆਇਆ ਵੱਡਾ ਅਪਡੇਟ, RBI ਗਵਰਨਰ ਨੇ ਸਾਂਝੀ ਕੀਤੀ ਜਾਣਕਾਰੀ
Published on
----------- Advertisement -----------
----------- Advertisement -----------