June 8, 2026, 12:19 pm
----------- Advertisement -----------
HomeNewsBreaking Newsਆਰਬੀਆਈ ਨੇ ICICI ਬੈਂਕ ਤੇ ਯੈੱਸ ਬੈਂਕ 'ਤੇ ਲਗਾਇਆ ਜੁਰਮਾਨਾ ਜਾਣੋ ਕੀ...

ਆਰਬੀਆਈ ਨੇ ICICI ਬੈਂਕ ਤੇ ਯੈੱਸ ਬੈਂਕ ‘ਤੇ ਲਗਾਇਆ ਜੁਰਮਾਨਾ ਜਾਣੋ ਕੀ ਹੈ ਕਾਰਣ

Published on

----------- Advertisement -----------

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਦੋ ਨਿੱਜੀ ਬੈਂਕਾਂ ‘ਤੇ ਜੁਰਮਾਨਾ ਲਗਾਇਆ ਹੈ। ICICI ਬੈਂਕ ‘ਤੇ 1 ਕਰੋੜ ਰੁਪਏ ਅਤੇ ਯੈੱਸ ਬੈਂਕ ‘ਤੇ 90 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਲੋਨ ਅਤੇ ਗਾਹਕ ਸੇਵਾ ਨਾਲ ਸਬੰਧਤ ਮਿਆਰਾਂ ਦੀ ਪਾਲਣਾ ਨਾ ਕਰਨ ਲਈ ਲਗਾਇਆ ਗਿਆ ਹੈ।

ਦੱਸ ਦਈਏ ਕਿ ਆਰਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿੱਤੀ ਸਾਲ 2021-22 ਵਿੱਚ, ਆਈਸੀਆਈਸੀਆਈ ਬੈਂਕ ਨੇ ਬਿਨਾਂ ਸਹੀ ਜਾਂਚ ਦੇ ਕਈ ਕੰਪਨੀਆਂ ਨੂੰ ਕਰਜ਼ੇ ਜਾਰੀ ਕੀਤੇ। ਇਸ ਕਾਰਨ ਬੈਂਕ ਨੂੰ ਵਿੱਤੀ ਖਤਰੇ ਦਾ ਸਾਹਮਣਾ ਕਰਨਾ ਪਿਆ। ਯੈੱਸ ਬੈਂਕ ਨੂੰ ਗਾਹਕ ਸੇਵਾ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।

ਯੈੱਸ ਬੈਂਕ ਨੇ ਜ਼ੀਰੋ ਬੈਲੇਂਸ ਖਾਤਿਆਂ ਲਈ ਜੁਰਮਾਨਾ ਲਗਾਇਆ ਸੀ ਅਤੇ ਪਾਰਕਿੰਗ ਫੰਡਾਂ ਅਤੇ ਗਾਹਕਾਂ ਦੇ ਲੈਣ-ਦੇਣ ਨੂੰ ਰੂਟ ਕਰਨ ਲਈ ਗਾਹਕਾਂ ਦੇ ਨਾਮ ‘ਤੇ ਅੰਦਰੂਨੀ ਖਾਤੇ ਖੋਲ੍ਹੇ ਸਨ।

ਅੱਜ ਦੋਵਾਂ ਬੈਂਕਾਂ ਦੇ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਦੁਪਹਿਰ 12:25 ਵਜੇ, ICICI ਬੈਂਕ ਦੇ ਸ਼ੇਅਰ 2.70 ਰੁਪਏ (0.24%) ਦੀ ਗਿਰਾਵਟ ਨਾਲ 1,127.10 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਯੈੱਸ ਬੈਂਕ ਦੇ ਸ਼ੇਅਰ 0.30 ਰੁਪਏ (1.30%) ਦੀ ਗਿਰਾਵਟ ਨਾਲ 22.75 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ।

ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਆਰਬੀਆਈ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ 5 ਸਹਿਕਾਰੀ ਬੈਂਕਾਂ ਖ਼ਿਲਾਫ਼ ਕਾਰਵਾਈ ਕੀਤੀ ਸੀ। ਬੈਂਕਿੰਗ ਰੈਗੂਲੇਟਰ ਨੇ ਇਨ੍ਹਾਂ ਬੈਂਕਾਂ ‘ਤੇ 9.25 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਬੈਂਕਿੰਗ ਨਿਯਮਾਂ ਅਤੇ ਗਾਹਕ ਸੁਰੱਖਿਆ ਦੀ ਪਾਲਣਾ ਨਾ ਕਰਨ ਕਾਰਨ ਲਗਾਇਆ ਗਿਆ ਹੈ।

ਜਿਨ੍ਹਾਂ ਬੈਂਕਾਂ ਖਿਲਾਫ ਕਾਰਵਾਈ ਕੀਤੀ ਗਈ, ਉਨ੍ਹਾਂ ‘ਚ ਹਾਵੜਾ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ, ਸਟੈਂਡਰਡ ਅਰਬਨ ਕੋ-ਆਪਰੇਟਿਵ ਬੈਂਕ, ਐਕਸੀਲੈਂਟ ਕੋ-ਆਪਰੇਟਿਵ ਬੈਂਕ, ਰਾਜਪਾਲਯਮ ਕੋ-ਆਪਰੇਟਿਵ ਅਰਬਨ ਬੈਂਕ ਅਤੇ ਮੰਡੀ ਅਰਬਨ ਕੋ-ਆਪਰੇਟਿਵ ਬੈਂਕ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...