ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਗੜ੍ਹ ਵਿੱਚ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਟਿਡ (Nagar Urban Co-operative Bank Ltd) ਉੱਤੇ ਕਈ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਬੈਂਕ ਦੇ ਗਾਹਕਾਂ ਲਈ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਦੀ ਸੀਮਾ 10,000 ਰੁਪਏ ਰੱਖੀ ਗਈ ਹੈ।ਇਸ ਦਾ ਮਤਲਬ ਹੈ ਕਿ ਬੈਂਕ ਦੇ ਗਾਹਕ ਹੁਣ ਆਪਣੇ ਖਾਤੇ ‘ਚੋਂ 10,000 ਰੁਪਏ ਤੋਂ ਵੱਧ ਨਹੀਂ ਕੱਢ ਸਕਣਗੇ। ਬੈਂਕ ਦੀ ਖਰਾਬ ਵਿੱਤੀ ਹਾਲਤ ਨੂੰ ਦੇਖਦੇ ਹੋਏ ਆਰਬੀਆਈ ਨੇ ਇਹ ਕਦਮ ਚੁੱਕਿਆ ਹੈ। ਆਰਬੀਆਈ ਨੇ ਕਿਹਾ ਕਿ ਬੈਂਕਿੰਗ ਰੈਗੂਲੇਸ਼ਨ ਐਕਟ (ਸਹਿਕਾਰੀ ਸਭਾਵਾਂ ‘ਤੇ ਲਾਗੂ), 1949 ਦੇ ਤਹਿਤ ਇਹ ਪਾਬੰਦੀਆਂ 6 ਦਸੰਬਰ, 2021 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਲਾਗੂ ਰਹਿਣਗੀਆਂ।
ਕੇਂਦਰੀ ਬੈਂਕ ਨੇ ਕਿਹਾ ਹੈ ਕਿ ਬੈਂਕ ਉਸ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਕੋਈ ਕਰਜ਼ਾ ਦੇਵੇਗਾ ਅਤੇ ਨਾ ਹੀ ਕੋਈ ਐਡਵਾਂਸ ਦੇਵੇਗਾ, ਇਸ ਤੋਂ ਇਲਾਵਾ ਉਹ ਕੋਈ ਵੀ ਕਰਜ਼ਾ ਰੀਨਿਊ ਨਹੀਂ ਕਰ ਸਕੇਗਾ। ਬੈਂਕ ਨੂੰ ਕੋਈ ਵੀ ਨਿਵੇਸ਼ ਕਰਨ, ਕਿਸੇ ਵੀ ਕਿਸਮ ਦੀ ਦੇਣਦਾਰੀ ਲੈਣ, ਭੁਗਤਾਨ ਕਰਨ ਅਤੇ ਸੰਪਤੀਆਂ ਦੇ ਤਬਾਦਲੇ ਜਾਂ ਵਿਕਰੀ ਤੋਂ ਵੀ ਵਰਜਿਆ ਜਾਵੇਗਾ।ਆਰਬੀਆਈ ਨੇ ਕਿਹਾ ਕਿ ਇਸ ਦੇ ਨਾਲ ਹੀ ਨਗਰ ਅਰਬਨ ਕੋਆਪ੍ਰੇਟਿਵ ਬੈਂਕ ਦੀ ਕਿਸੇ ਵੀ ਕਿਸਮ ਦਾ ਨਿਵੇਸ਼ ਕਰਨ, ਕਿਸੇ ਵੀ ਕਿਸਮ ਦੀ ਦੇਣਦਾਰੀ ਲੈਣ, ਭੁਗਤਾਨ ਅਤੇ ਟ੍ਰਾਂਸਫਰ ਜਾਂ ਜਾਇਦਾਦ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ। ਰਿਜ਼ਰਵ ਬੈਂਕ ਨੇ ਕਿਹਾ ਕਿ ਨਗਰ ਅਰਬਨ ਕੋਆਪਰੇਟਿਵ ਬੈਂਕ ਦੇ ਗਾਹਕ ਆਪਣੇ ਬਚਤ ਬੈਂਕ ਜਾਂ ਚਾਲੂ ਖਾਤਿਆਂ ਤੋਂ 10,000 ਰੁਪਏ ਤੋਂ ਵੱਧ ਨਹੀਂ ਕੱਢ ਸਕਣਗੇ।ਰਿਜ਼ਰਵ ਬੈਂਕ ਦੇ ਆਰਡਰ ਦੀ ਕਾਪੀ ਬੈਂਕ ਦੇ ਅਹਾਤੇ ‘ਚ ਲਗਾਈ ਗਈ ਹੈ, ਤਾਂ ਜੋ ਗਾਹਕ ਇਸ ਬਾਰੇ ਜਾਣਕਾਰੀ ਲੈ ਸਕਣ। ਹਾਲਾਂਕਿ, ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਪਾਬੰਦੀਆਂ ਨੂੰ ਬੈਂਕਿੰਗ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।