ਅੰਮ੍ਰਿਤਸਰ 10 ਸਤੰਬਰ, 2024- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਉਠ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਅੱਠ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 33 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡਣ ਸਮੇਂ ਕੀਤਾ।
ਕੈਬਨਿਟ ਮੰਤਰੀ ਈ.ਟੀ.ਓ. ਨੇ ਸਮੂਹ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਇਨਾਂ ਪੈਸਿਆਂ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਅਤੇ ਵਿਕਾਸ ਕਾਰਜਾਂ ਤੇ ਆਪਣੀ ਤਿਰਛੀ ਨਜ਼ਰ ਰੱਖਣ ਅਤੇ ਕਿਸੇ ਕਿਸਮ ਦੀ ਵੀ ਉਣਤਾਈ ਪਾਈ ਜਾਣ ਤੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਪੈਸਾ ਤੁਹਾਡਾ ਪੈਸਾ ਹੈ ਅਤੇ ਸਰਕਾਰ ਇਹ ਪੈਸਾ ਤੁਹਾਡੇ ਤੇ ਹੀ ਖਰਚ ਕਰ ਰਹੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਥੇ ਕਿੱਥੇ ਵੀ ਵਿਕਾਸ ਕਾਰਜ ਚਲ ਰਹੇ ਹੋਣ ਦੀ ਨਿਗਰਾਣੀ ਕਰਨ। ਸ: ਈ.ਟੀ.ਓ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਦੇ ਵਿਕਾਸ ਕਰਨ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਈ.ਟੀ.ਓ. ਨੇ ਪਿੰਡ ਜਾਣੀਆਂ ਨੂੰ 2 ਲੱਖ ਰੁਪਏ ਨਿਕਾਸੀ ਨਾਲ੍ਹੇ ਅਤੇ ਗਲ੍ਹੀਆਂ ਦੀ ਉਸਾਰੀ ਲਈ, ਪਿੰਡ ਨਾਜੋਵਾਲੀ ਨੂੰ 5 ਲੱਖ ਰੁਪਏ ਅਤੇ ਪਿੰਡ ਦੀਆਂ ਸਾਂਝੀਆਂ ਥਾਂਵਾਂ ਤੇ ਅਤੇ ਸਕੂਲ ਵਿੱਚ ਪਾਣੀ ਦਾ ਪ੍ਰਬੰਧ ਅਤੇ ਸੋਲਰ ਲਾਈਟਾਂ ਲਈ, ਪਿੰਡ ਲਾਲਕਾ ਨਗਰ ਨੂੰ 3.50 ਲੱਖ ਰੁਪਏ ਗਲ੍ਹੀਆਂ ਨਾਲੀਆਂ ਤੇ ਨਿਕਾਸੀ ਨਾਲ੍ਹੇ ਲਈ, ਪਿੰਡ ਵਡਾਲੀ ਡੋਗਰਾ ਨੂੰ 4.50 ਲੱਖ ਰੁਪਏ ਸੋਲਰ ਲਾਈਟਾਂ ਅਤੇ ਪਾਣੀ ਦੇ ਪ੍ਰਬੰਧ ਲਈ, ਪਿੰਡ ਖੇਲਾਂ ਲਈ 5 ਲੱਖ ਰੁਪਏ ਫਿਰਨੀ ਦੀ ਉਸਾਰੀ, ਗਲੀਅਂ ਨਾਲੀਆਂ ਲਈ, ਪਿੰਡ ਫਤਿਹਪੁਰ ਰਾਜਪੂਤਾਂ ਖੁਰਦ ਨੂੰ 5 ਲੱਖ ਰੁਪਏ ਫਿਰਨੀ ਦੀ ਉਸਾਰੀ ਅਤੇ ਸੋਲਰ ਲਾਈਟਾਂ ਲਈ, ਪਿੰਡ ਬੰਮਾ ਨੂੰ ਤਿੰਨ ਲੱਖ ਰੁਪਏ ਸੀ.ਸੀ.ਟੀ.ਵੀ. ਕੈਮਰੇ ਅਤੇ ਛੱਪੜ ਦੇ ਸੁਧਾਰ ਲਈ ਅਤੇ ਪਿੰਡ ਨੰਦਵਾਲਾ ਨਵਾਂ ਪਿੰਡ ਨੂੰ 5 ਲੱਖ ਰੁਪਏ ਇੰਟਰਲਾਕ ਟਾਈਲਾਂ ਲਈ ਗ੍ਰਾਂਟਾਂ ਵੰਡੀਆਂ।
ਕੈਬਨਿਟ ਮੰਤਰੀ ਈ.ਟੀ.ਓ ਨੇ ਕਿਹਾ ਕਿ ਸਰਕਾਰ ਪਾਸ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਉਨਾਂ ਕਿਹਾ ਕਿ ਪਿੰਡ ਵਾਸੀ ਜੋ ਕੋਈ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ ਉਹ ਉਨਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨਾਂ ਪਿੰਡਾਂ ਨੂੰ ਵੀ ਗ੍ਰਾਂਟਾਂ ਦਿੱਤੀਆਂ ਜਾ ਸਕਣ।