ਸੀਆਈਏ ਸਟਾਫ ਫ਼ਰੀਦਕੋਟ ਵੱਲੋਂ ਲਾਗਾਤਰ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਹਾਸਿਲ ਕਰ ਨਸ਼ਿਆਂ ਨੂੰ ਬਹੁਤ ਹੱਦ ਤੱਕ ਠੱਲ ਪਾਈ ਗਈ ਹੈ। ਇਸੇ ਮੁਹਿੰਮ ਤਹਿਤ ਸੀਆਈਏ ਸਟਾਫ ਵੱਲੋਂ ਗਸ਼ਤ ਦੋਰਾਣ ਪਿੰਡ ਕਾਸਮ ਭੱਟੀ ਨੇੜੇ ਇੱਕ ਸ਼ੱਕੀ ਕਾਰ ਸਵਾਰ ਨੂੰ ਰੋਕਿਆ ਜੋ ਪੁਲਿਸ ਪਾਰਟੀ ਦੇਖ ਭੱਜਣ ਦੀ ਫ਼ਿਰਾਕ ਚ ਸੀ ।ਸ਼ੱਕ ਦੇ ਚਲੱਦੇ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚ ਦੋ ਗੱਟਿਆ ਚ ਭਰ ਕੇ ਰੱਖੀ ਚੁਰਾ ਪੋਸਤ ਬਰਾਮਦ ਹੋਇਆ ਜਿਸ ਦਾ ਵਜ਼ਨ 46 ਕਿਲੋ ਸੀ।
ਜਾਣਕਾਰੀ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ, ਨੇਹਿਆ ਵਾਲਾ ਦੇ ਰਹਿਣ ਵਾਲੇ ਆਰੋਪੀ ਸੁਖਦੀਪ ਸਿੰਘ ਉਰਫ ਮਿੰਟੂ ਖਿਲਾਫ NDPS ਐਂਕਟ ਤਹਿਤ ਮਾਮਲਾ ਦਰਜ ਕਰ ਗਿਰਫ਼ਤਾਰ ਕੀਤਾ ਗਿਆ ।ਆਰੋਪੀ ਵੱਲੋਂ ਇਸਤੇਮਾਲ ਕੀਤੀ ਸਵਿਫਟ ਕਾਰ ਵੀ ਕਬਜ਼ੇ ਚ ਲੈ ਲਈ ਗਈ।ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
----------- Advertisement -----------
46 ਕਿੱਲੋ ਚੁਰਾ ਪੋਸਤ ਸਮੇਤ ਕਾਰ ਸਵਾਰ ਕਾਬੂ
Published on
----------- Advertisement -----------
----------- Advertisement -----------












