ਚੰਡੀਗੜ੍ਹ ਤੋਂ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਸੈਕਟਰ 41 ਵਿੱਚ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਸੈਕਟਰ-41 ਵਿੱਚ ਇੱਕ 22 ਸਾਲਾਂ ਲੜਕੀ ਦਾ ਉਸ ਦੇ ਮਾਮੇ ਨੇ ਕਤਲ ਕਰ ਦਿੱਤਾ ਹੈ। ਅੱਜ ਸਵੇਰੇ ਲੜਕੀ ਦੇ ਘਰ ਹੀ ਇਹ ਕਤਲੇਆਮ ਕੀਤਾ ਗਿਆ।
ਜਾਣਕਾਰੀ ਅਨੁਸਾਰ ਕਲਯੁਗੀ ਮਾਮੇ ਨੇ ਲੜਕੀ ਦੀ ਗਰਦਨ ਅਤੇ ਛਾਤੀ ‘ਤੇ ਚਾਕੂ ਨਾਲ ਵਾਰ ਕੀਤਾ। ਜਿਸ ਕਾਰਨ ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅੰਜਲੀ ਵਜੋਂ ਹੋਈ ਹੈ ਜੋ ਕਿ ਇੱਕ ਵਿਦਿਆਰਥਣ ਸੀ। ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਅੰਜਲੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਦੇ ਹਸਪਤਾਲ ‘ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੰਜਲੀ ਦਾ ਕਤਲ ਉਸਦੇ ਮਾਮੇ ਨੇ ਕਿਉਂ ਕੀਤਾ ਸੀ। ਮੌਕੇ ‘ਤੇ ਪਹੁੰਚੀ ਥਾਣਾ-39 ਦੀ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਅੰਜਲੀ ‘ਤੇ ਹਮਲਾ ਕਰਕੇ ਉਸ ਦਾ ਕਤਲ ਕਿਉਂ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਮੁਲਜ਼ਮ ਮਾਮਾ ਅੰਜਲੀ ਦੇ ਕਤਲ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸ ਸਮੇਂ ਅੰਜਲੀ ਦੀ ਮਾਂ ਅਤੇ ਭਰਾ ਘਰ ਵਿੱਚ ਮੌਜੂਦ ਸਨ ਪਰ ਦੱਸਿਆ ਜਾਂਦਾ ਹੈ ਕਿ ਮੁਲਜ਼ਮ ਮਾਮੇ ਨੇ ਦੋਵਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਅਤੇ ਜਦੋਂ ਤੱਕ ਮਾਂ ਅਤੇ ਭਰਾ ਨੇ ਕੁਝ ਕਰਦੇ ਅੰਜਲੀ ਨੂੰ ਮਾਮੇ ਨੇ ਮਾਰ ਦਿੱਤਾ ਸੀ। ਆਰੋਪੀ ਮਾਮਾ ਅੰਜਲੀ ਦਾ ਕਤਲ ਕਰਕੇ ਫਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਮਾਮਾ ‘ਤੇ ਪਹਿਲਾਂ ਹੀ ਕਤਲ ਦਾ ਦੋਸ਼ ਹੈ। ਉਸ ‘ਤੇ ਆਪਣੀ ਪਤਨੀ ਦੀ ਹੱਤਿਆ ਦਾ ਦੋਸ਼ ਹੈ।
----------- Advertisement -----------
ਚੰਡੀਗੜ੍ਹ ‘ਚ 22 ਸਾਲਾਂ ਲੜਕੀ ਦਾ ਬੇਰਹਿਮੀ ਨਾਲ ਕਤਲ, ਮਾਮੇ ਨੇ ਹੀ ਦਿੱਤਾ ਘਟਨਾ ਨੂੰ ਅੰਜਾਮ
Published on
----------- Advertisement -----------
----------- Advertisement -----------












