July 19, 2026, 12:43 am
----------- Advertisement -----------
HomeNewsBreaking Newsਚੰਡੀਗੜ੍ਹ 'ਚ ਕਾਰੋਬਾਰੀ ਦੇ ਘਰ ਗੋਲੀਬਾਰੀ ਦਾ ਮਾਮਲਾ: ਗੋਲਡੀ ਬਰਾੜ ਸਮੇਤ 10...

ਚੰਡੀਗੜ੍ਹ ‘ਚ ਕਾਰੋਬਾਰੀ ਦੇ ਘਰ ਗੋਲੀਬਾਰੀ ਦਾ ਮਾਮਲਾ: ਗੋਲਡੀ ਬਰਾੜ ਸਮੇਤ 10 ਖਿਲਾਫ ਚਾਰਜਸ਼ੀਟ ਦਾਇਰ

Published on

----------- Advertisement -----------
  • NIA ਨੇ ਮੁੱਖ ਸਾਜ਼ਿਸ਼ਕਰਤਾ ਦੱਸਿਆ

ਚੰਡੀਗੜ੍ਹ, 21 ਜੁਲਾਈ 2024 – ਛੇ ਮਹੀਨੇ ਪਹਿਲਾਂ ਚੰਡੀਗੜ੍ਹ ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਅਮਰੀਕਾ ‘ਚ ਲੁਕੇ ਅੱਤਵਾਦੀ ਗੋਲਡੀ ਬਰਾੜ ਸਮੇਤ 10 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਦੋਸ਼ੀਆਂ ‘ਤੇ ਯੂਏਪੀ ਐਕਟ ਅਤੇ ਆਰਮਜ਼ ਐਕਟ ਲਗਾਇਆ ਗਿਆ ਹੈ।

ਹੋਰ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ, ਗੁਰਵਿੰਦਰ ਸਿੰਘ ਉਰਫ ਲਾਡੀ, ਕਾਸ਼ੀ ਸਿੰਘ ਉਰਫ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਬਰਜੀਤ ਸਿੰਘ ਉਰਫ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਦੇ ਨਾਂ ਸ਼ਾਮਲ ਹਨ। NIA ਨੇ ਜੂਨ ‘ਚ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ‘ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਐਨਆਈਏ ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਉਸ ‘ਤੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਿਰੋਹ ਬਣਾਉਣ ਦਾ ਦੋਸ਼ ਹੈ। ਜਦਕਿ ਉਸ ਦੇ ਨਜ਼ਦੀਕੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਇਸ ਮਾਮਲੇ ਵਿੱਚ ਸਹਿ-ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਘਟਨਾ ਇਸ ਸਾਲ 19 ਜਨਵਰੀ ਨੂੰ ਵਾਪਰੀ ਸੀ। ਜਦੋਂ ਚੰਡੀਗੜ੍ਹ ਦੇ ਇੱਕ ਮਸ਼ਹੂਰ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ। ਉਸ ਸਮੇਂ ਪਤਾ ਲੱਗਾ ਸੀ ਕਿ ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ 5 ਗੋਲੀਆਂ ਵੀ ਚਲਾਈਆਂ। ਗੋਲੀਆਂ ਕਾਰ ਨੂੰ ਲੱਗੀਆਂ ਸਨ। ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਹਾਲਾਂਕਿ ਗੋਲੀਬਾਰੀ ਦੀ ਘਟਨਾ ਤੋਂ 15 ਦਿਨ ਪਹਿਲਾਂ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਗਿਆ ਸੀ। ਇਸ ਤੋਂ ਬਾਅਦ ਵਪਾਰੀ ਦੇ ਘਰ ਫਿਰੌਤੀ ਦੀ ਕਾਲ ਆਈ। ਫੋਨ ਕਰਨ ਵਾਲੇ ਨੇ ਖੁਦ ਨੂੰ ਗੋਲਡੀ ਬਰਾੜ ਦੱਸਿਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਗੋਲੀ ਚਲਾਉਣ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ।

ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ NIA ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਮਾਰਚ ਨੂੰ ਐਨਆਈਏ ਨੇ ਨਵੇਂ ਕੇਸ ਨੂੰ ਆਪਣੇ ਹੱਥ ਵਿੱਚ ਲਿਆ। ਇਸ ਤੋਂ ਬਾਅਦ ਨਵੀਂ ਐਫਆਈਆਰ ਦਰਜ ਕੀਤੀ ਗਈ। ਫਿਰ ਗੋਲਡੀ ਬਰਾੜ ਦੇ ਕੁਝ ਗੁੰਡੇ ਫੜੇ ਗਏ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਨੇ ਦੱਸਿਆ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਨੇ ਉਨ੍ਹਾਂ ਨੂੰ ਗੈਂਗ ‘ਚ ਸ਼ਾਮਲ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਮੁਲਤਵੀ: ਅੜਿੱਕਾ ਬਣੀ ਹੜਤਾਲ; 3 ਅਗਸਤ ਨੂੰ ਬਠਿੰਡਾ ਕੋਰਟ’ਚ ਹੋਵੇਗੀ ਬਹਿਸ

ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਬਠਿੰਡਾ ਵਿੱਚ ਮਾਣਹਾਨੀ ਦੇ ਮਾਮਲੇ ਦੀ...

ਕਿਰਾਏ ਦੇ ਪੈਸੇ ਮੰਗਣੇ ਪਏ ਮਹਿੰਗੇ, ਰੇਪੀਡੋ ਡਰਾਈਵਰ ‘ਤੇ ਛੇੜਛਾੜ ਦੇ ਦੋਸ਼ ਲਾ ਕੇ ਕੀਤਾ ਹਮਲਾ

ਲੁਧਿਆਣਾ ਵਿਚ ਇਕ ਰੇਪੀਡੋ ਡਰਾਈਵਰ ਨਾਲ ਕਥਿਤ ਤੌਰ 'ਤੇ ਮਾਰਕੁੱਟ ਅਤੇ ਝੂਠੇ ਦੋਸ਼ ਲਗਾਉਣ...

ਜਲੰਧਰ ਨੂੰ ਮਿਲੇ ਦੋ ਨਵੇਂ ਭਾਜਪਾ ਜ਼ਿਲ੍ਹਾ ਪ੍ਰਧਾਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਪੰਜਾਬ...

ਅੱਤ ਦੀ ਗਰਮੀ ਕਾਰਨ ਸੂਬੇ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਹੀ ਪਾਰ

ਅੱਤ ਦੀ ਗਰਮੀ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ 17216.62 ਹਜ਼ਾਰ ਮੈਗਾਵਾਟ ਤੋਂ...

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...