June 24, 2026, 4:18 pm
----------- Advertisement -----------
HomeNewsBreaking Newsਲੁਧਿਆਣਾ 'ਚ ਬਿਜਲੀ ਦਾ ਬਿੱਲ ਭਰਨ ਦੇ ਨਾਂ 'ਤੇ ਠੱਗੀ, ਪੁਲਸ ਨੂੰ...

ਲੁਧਿਆਣਾ ‘ਚ ਬਿਜਲੀ ਦਾ ਬਿੱਲ ਭਰਨ ਦੇ ਨਾਂ ‘ਤੇ ਠੱਗੀ, ਪੁਲਸ ਨੂੰ ਜਾਂਚ ‘ਚ ਲੱਗੇ 20 ਮਹੀਨੇ

Published on

----------- Advertisement -----------


ਲੁਧਿਆਣਾ ‘ਚ ਬਿਜਲੀ ਦੇ ਬਿੱਲ ਔਨਲਾਈਨ ਭਰਨ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਧੋਖੇਬਾਜ਼ਾਂ ਵੱਲੋਂ ਔਨਲਾਈਨ ਲਿੰਕ ਭੇਜੇ ਜਾ ਰਹੇ ਹਨ। ਜਿਵੇਂ ਹੀ ਲੋਕ ਉਸ ਲਿੰਕ ‘ਤੇ ਕਲਿੱਕ ਕਰਦੇ ਹਨ, ਉਨ੍ਹਾਂ ਦੇ ਬੈਂਕ ਖਾਤੇ ਤੋਂ ਪੈਸੇ ਕਢਵਾ ਲਏ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮਾਡਲ ਹਾਊਸ ਇਲਾਕੇ ਦਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਨਵੰਬਰ 2022 ‘ਚ ਹੋਈ ਇਸ ਧੋਖਾਧੜੀ ਦਾ ਮਾਮਲਾ ਪੁਲਿਸ ਨੇ 20 ਮਹੀਨਿਆਂ ਬਾਅਦ ਦਰਜ ਕੀਤਾ ਹੈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ 2022 ਨੂੰ ਉਸ ਦੇ ਮੋਬਾਇਲ ਨੰਬਰ 9988824241 ‘ਤੇ 7735372922 ਨੰਬਰ ਤੋਂ ਕਾਲ ਆਈ ਸੀ। ਗੱਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਆਪਣੇ ਘਰ ਦਾ ਬਿਜਲੀ ਬਿੱਲ ਔਨਲਾਈਨ ਭਰਨ ਲਈ ਕਿਹਾ। ਉਹ ਇੱਕ ਲਿੰਕ ਭੇਜੇਗਾ, ਤੁਸੀਂ ਉਸ ‘ਤੇ ਕਲਿੱਕ ਕਰਕੇ ਬਿੱਲ ਜਮ੍ਹਾ ਕਰਵਾ ਸਕਦੇ ਹੋ।

ਪੀੜਤ ਦਲਜੀਤ ਸਿੰਘ ਅਨੁਸਾਰ ਜਿਵੇਂ ਹੀ ਉਸ ਨੇ ਠੱਗ ਵੱਲੋਂ ਭੇਜਿਆ ਲਿੰਕ ਖੋਲ੍ਹਿਆ ਤਾਂ ਉਸ ਦਾ ਫ਼ੋਨ ਹੈਂਗ ਹੋ ਗਿਆ। ਕੁਝ ਸਮੇਂ ਬਾਅਦ ਉਸ ਦੇ ਖਾਤੇ ‘ਚੋਂ 6 ਐਂਟਰੀਆਂ ‘ਚੋਂ 5 ਲੱਖ 74 ਹਜ਼ਾਰ 676 ਰੁਪਏ ਕਢਵਾ ਲਏ ਗਏ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮਾਡਲ ਟਾਊਨ ਨੂੰ ਸੂਚਿਤ ਕੀਤਾ।

20 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਮਨੀਸ਼ ਦੱਖਣੀ ਪੱਛਮੀ ਦਿੱਲੀ, ਵਿਜੇ ਸਿੰਘ ਚੌਹਾਨ ਜੈਪੁਰ, ਅਜੇ ਵਾਸੀ ਪੰਚਕੂਲਾ, ਪ੍ਰਕਾਸ਼ ਪਰਕਸ਼ਾ ਵਾਸੀ ਉੜੀਸਾ ਖ਼ਿਲਾਫ਼ ਆਈਪੀਸੀ ਦੀ ਧਾਰਾ 420,120-ਬੀ, 66-ਡੀ ਆਈਟੀ ਤਹਿਤ ਕੇਸ ਦਰਜ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

ਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ...

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਰਚੀ – ਮਾਲਵਿੰਦਰ ਕੰਗ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ ਸਬੰਧੀ 1956 ਦੇ ਕਾਨੂੰਨ ਨੂੰ...

‘ਕੱਲ੍ਹ ਤੋਂ ਸ਼ੁਰੂ ਹੋਵੇਗੀ SIR ਦੀ ਪ੍ਰਕਿਰਿਆ, ਘਰ-ਘਰ ਜਾਣਗੇ BLOs, 24 ਜੁਲਾਈ ਤੱਕ ਚੱਲੇਗਾ ਗਣਨਾ ਦਾ ਕੰਮ

ਪੰਜਾਬ ਵਿੱਚ 25 ਜੂਨ ਤੋਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਇੰਟੈਂਸਿਵ...

ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ।...

ਵਿਕਸਤ ਪਿੰਡ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ ਪੇਂਡੂ...

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ

ਚੰਡੀਗੜ੍ਹ; 23 ਜੂਨ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ...

ਵਿਦੇਸ਼ਾਂ ਵਿੱਚ ਕੰਮ ਕਰਦੇ ਨੌਜਵਾਨ ਵਾਪਸ ਪੰਜਾਬ ਆਉਣ, ਅਸੀਂ ਦੇਵਾਂਗੇ ਸਰਕਾਰੀ ਨੌਕਰੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ...