November 24, 2026, 7:50 pm
----------- Advertisement -----------
HomeNewsBreaking Newsਹਰੀਸ਼ ਸਿੰਗਲਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਮਹਾਰਾਸ਼ਟਰ CM ਏਕਨਾਥ ਸ਼ਿੰਦੇ ਨੇ ਪੰਜਾਬ...

ਹਰੀਸ਼ ਸਿੰਗਲਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਮਹਾਰਾਸ਼ਟਰ CM ਏਕਨਾਥ ਸ਼ਿੰਦੇ ਨੇ ਪੰਜਾਬ ਪ੍ਰਧਾਨ ਐਲਾਨਿਆ

Published on

----------- Advertisement -----------
  • ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਬਣੇ ਹਰੀਸ਼ ਸਿੰਗਲਾ
  • ਮਹਾਰਾਸ਼ਟਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪ੍ਰਧਾਨ ਐਲਾਨਿਆ
  • ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਸਿੰਗਲਾ
  • ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਤੇ ਨਵੇਂ ਜ਼ਿਲ੍ਹਾ ਪ੍ਰਧਾਨ ਥਾਪੇ ਜਾਣਗੇ – ਹਰੀਸ਼ ਸਿੰਗਲਾ

ਚੰਡੀਗੜ੍ਹ, 22 ਅਕਤੂਬਰ 2022 – ਸ਼ਿਵਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪੰਜਾਬ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਦੇ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਰੀਸ਼ ਸਿੰਗਲਾ ਨੂੰ ਸ਼ਿਵ ਸੈਨਾ ਬਾਲ ਠਾਕਰੇ ਦਾ ਪੰਜਾਬ ਪ੍ਰਧਾਨ ਐਲਾਨਿਆ ਹੈ।

ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਸਿੰਗਲਾ ਪੰਜਾਬ ਦਾ ਦੌਰਾ ਕਰਨਗੇ। ਪ੍ਰਧਾਨ ਐਲਾਨੇ ਜਾਣ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਸ਼ਿਵ ਸੈਨਾ ਨੂੰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਨਵੇਂ ਜ਼ਿਲ੍ਹਾ ਪ੍ਰਧਾਨ ਥਾਪੇ ਜਾਣਗੇ। ਵਿਧਾਨਸਭਾ ਪੱਧਰ ਤੇ ਪ੍ਰਧਾਨ ਨਿਯੁਕਤ ਕਰ ਲੋਕਸਭਾ ਚੋਣਾਂ ਦੀ ਤਿਆਰੀ ਕੀਤੀ ਜਾਵੇਗੀ।

ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ 2024 ਲੋਕਸਭਾ ਚੋਣਾਂ ‘ਚ ਪੰਜਾਬ ‘ਚ ਸ਼ਿਵ ਸੈਨਾ ਬਾਲ ਠਾਕਰੇ ਅਹਿਮ ਭੂਮਿਕਾ ਨਿਭਾਏਗੀ। ਲੋਕਸਭਾ ਚੋਣਾਂ ‘ਚ ਆਪਣੇ ਹਿੰਦੂ ਵੋਟ ਬੈਂਕ ਨਾਲ ਸ਼ਿਵ ਸੈਨਾ ਸਰਕਾਰ ਬਣਾਏਗੀ।

ਇਸ ਦੇ ਨਾਲ ਹੀ ਸਿੰਗਲਾ ਨੇ ਕਿਹਾ ਕਿ ‘ਪੰਜਾਬ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ ਅਤੇ ਨਕਲੀ ਸ਼ਿਵ ਸੈਨਾਵਾਂ ਦੀ ਦੁਕਾਨਦਾਰੀ ਰੋਕਣ ਲਈ ਹਾਈਕੋਰਟ ਜਾਵਾਂਗੇ। ਬਾਲਾ ਸਾਹਿਬ ਠਾਕਰੇ ਦੇ ਦਰਸਾਏ ਮਾਰਗ ‘ਤੇ ਚੱਲਣਾ ਸਾਡਾ ਮਕਸਦ ਹੈ।

ਹਰੀਸ਼ ਸਿੰਗਲਾ 35 ਸਾਲਾਂ ਤੋਂ ਪੰਜਾਬ ਵਿੱਚ ਹਿੰਦੂਤਵ ਦੀ ਰਾਖੀ ਕਰ ਰਹੇ ਹਨ ਅਤੇ 29 ਅਪ੍ਰੈਲ ਨੂੰ ਪਟਿਆਲਾ ਹਿੰਸਾ ‘ਚ ਮੁੱਖ ਮੁਲਜ਼ਮ ਵੀ ਹਨ ਹਰੀਸ਼ ਸਿੰਗਲਾ। ਸਿੰਗਲਾ ਪੰਜਾਬ ‘ਚ ਖਾਲਿਸਤਾਨ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਨਬਾਲਿਗ ਕੁੜੀ ਦੇ ਹੱਥ ਬੰਨ੍ਹ ਰੇਪ ਦੀ ਕਥਿਤ ਕੋਸ਼ਿਸ਼ ਮਗਰੋਂ ਕਤਲ

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ ਸੱਤ...

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ PM ਮੋਦੀ ਨੂੰ ਲਿਖਿਆ ਪੱਤਰ, ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ 23 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ...

ਵਿਅਕਤੀ ਨੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਉਪਰੰਤ ਮਾਂ ਨੂੰ ਮਾਰੀ ਗੋਲੀ, ਖੁਦ ਵੀ ਕੀਤੀ ਖ਼ੁਦਕੁਸ਼ੀ

ਸਥਾਨਕ ਜੁਝਾਰ ਸਿੰਘ ਐਵੀਨਿਊ ਅਜਨਾਲਾ ਰੋਡ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ,...

ਪਿਕਨਿਕ ਤੋਂ ਵਾਪਸ ਆ ਰਹੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 35 ਜ਼ਖਮੀ

 ਮੰਗਲਵਾਰ ਸਵੇਰੇ ਕੰਨੌਜ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਗਰਾ...

PM Modi ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ...

BJP-ਸ਼੍ਰੋਮਣੀ ਅਕਾਲੀ ਦਲ ਇਕੱਠੇ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਵੱਲੋਂ ਗਠਜੋੜ ਦਾ ਐਲਾਨ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ...

ਦਿੱਲੀ ਦੇ ਥਾਣੇ ’ਚ ਚਾਕੂ ਨਾਲ ਹਮਲਾ, ਸਕੂਟੀ ਲੈ ਕੇ ਭੱਜਿਆ ਨਬੀਲ; ਪੁਲਿਸ ਨੇ 8 ਰਾਊਂਡ ਚਲਾਈਆਂ ਗੋਲੀਆਂ, 6 ਲੱਗਣ ਮਗਰੋਂ ਕਾਬੂ

ਨਵੰਬਰ-ਦਿੱਲੀ ਦੇ ਜਾਮਾ ਮਸਜਿਦ ਥਾਣੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।...

ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ : ਸੁਲਤਾਨਪੁਰ ਲੋਧੀ ਵਿਖੇ ਠੰਢ ਦੇ ਬਾਵਜੂਦ ਸੰਗਤਾਂ ਦਾ ਉਮੜਿਆ ਸੈਲਾਬ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ...

‘ਆਪ’ ਦੀ ਮੋਗਾ ਮਹਾਂ ਰੈਲੀ ਤੋਂ 2027 ਚੋਣ ਮੁਹਿੰਮ ਦਾ ਆਗਾਜ਼, ਲੱਖਾਂ ਲੋਕਾਂ ਦੇ ਜੁੜਨ ਦੀ ਉਮੀਦ

ਮੋਗਾ / ਚੰਡੀਗੜ੍ਹ, 23 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ...