ਅੱਜ ਦੇਸ਼ ਭਰ ‘ਚ ਮਹਾਵੀਰ ਜਯੰਤੀ ਮਨਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਟਵੀਟ ਕੀਤਾ ਕਿ “ਮਹਾਂਵੀਰ ਜਯੰਤੀ ਦੇ ਪਵਿੱਤਰ ਅਵਸਰ ਮੌਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ, ਆਓ ਭਗਵਾਨ ਮਹਾਂਵੀਰ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਅਮਲ ‘ਚ ਲਿਆਈਏ”

ਦੱਸ ਦਈਏ ਕਿ ਭਗਵਾਨ ਮਹਾਵੀਰ ਦਾ ਜਨਮ ਵੈਸ਼ਾਲੀ, ਬਿਹਾਰ ਵਿੱਚ ਰਾਜਾ ਸਿਧਾਰਥ ਅਤੇ ਰਾਣੀ ਤ੍ਰਿਸ਼ਲਾ ਦੇ ਪੁੱਤਰ ਵਜੋਂ ਹੋਇਆ ਸੀ। ਜੈਨ ਸਮਾਜ ਦੇ ਲੋਕਾਂ ਲਈ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਉਹ ਭਗਵਾਨ ਮਹਾਵੀਰ ਦੀਆਂ ਅਹਿੰਸਾ ਅਤੇ ਸ਼ਾਂਤੀ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਕਰਦੇ ਹਨ। ਭਗਵਾਨ ਮਹਾਵੀਰ ਨੇ ਲੋਕਾਂ ਨੂੰ ਦੁਨਿਆਵੀ ਸੁੱਖਾਂ ਦਾ ਤਿਆਗ ਕਰਨ ਅਤੇ ਮੁਕਤੀ ਦੀ ਖੋਜ ਕਰਨ ਦਾ ਉਪਦੇਸ਼ ਦਿੱਤਾ।












