August 9, 2026, 1:55 pm
----------- Advertisement -----------
HomeNewsEducationਮੁੱਖ ਮੰਤਰੀ ਮਾਨ 15 ਅਗਸਤ ਨੂੰ ਪਿੰਡ ਈਸੜੂ (ਖੰਨਾ) ਵਿਖੇ ਆਧੁਨਿਕ ਸਹੂਲਤਾਂ...

ਮੁੱਖ ਮੰਤਰੀ ਮਾਨ 15 ਅਗਸਤ ਨੂੰ ਪਿੰਡ ਈਸੜੂ (ਖੰਨਾ) ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬਰੇਰੀ ਦਾ ਕਰਨਗੇ ਉਦਘਾਟਨ

Published on

----------- Advertisement -----------

ਲੁਧਿਆਣਾ, 13 ਅਗਸਤ – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਿੰਡ ਈਸੜੂ (ਖੰਨਾ) ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਤੇ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਬਣ ਕੇ ਤਿਆਰ ਹੋਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬਰੇਰੀ ਦਾ ਉਦਘਾਟਨ ਕਰਨਗੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਪੇਂਡੂ ਵਿਧਾਨ ਸਭਾ ਹਲਕੇ ਵਿੱਚ 6 ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 42 ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਨ੍ਹਾਂ ਵਿੱਚੋਂ ਪਹਿਲੇ ਗੇੜ ਵਿੱਚ 14 ਪੇਂਡੂ ਲਾਇਬੇਰੀਆਂ ਦਾ 15 ਅਗਸਤ, 2024 ਨੂੰ ਉਦਘਾਟਨ ਕੀਤਾ ਜਾਵੇਗਾ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸੇ ਲੜੀ ਅਧੀਨ ਪਿੰਡ ਈਸੜੂ ਵਿਧਾਨ ਸਭਾ ਹਲਕਾ ਖੰਨਾ ਵਿੱਚ ਵੀ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਪੇਂਡੂ ਲਾਇਬ੍ਰੇਰੀ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ 15 ਅਗਸਤ, 2024 ਨੂੰ ਕੀਤਾ ਜਾਣਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਲਾਇਬ੍ਰੇਰੀ ਦੀ ਇਮਾਰਤ ਤੇ ਲਗਭਗ 30 ਲੱਖ ਰੁਪਏ ਖਰਚ ਆਇਆ ਹੈ। ਇਹ ਲਾਇਬ੍ਰੇਰੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਹਰੇਕ ਲਾਇਬ੍ਰੇਰੀ ਵਿੱਚ ਫਰਨੀਚਰ, ਲਗਭੱਗ 900 ਕਿਤਾਬਾ, 4 ਕਿਲੋਵਾਟ ਸੋਲਰ ਪਾਵਰ ਪਲਾਂਟ, ਸੀ.ਸੀ.ਟੀ.ਵੀ ਕੈਮਰੇ, ਦੋ ਕੰਪਿਊਟਰ, ਦੋ ਏ.ਸੀ, ਇੱਕ ਵਾਟਰ ਡਿਸਪੈਂਸਰ ਅਤੇ ਬਿਜਲੀ ਇਨਵਰਟਰ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਦੇ ਹੋਂਦ ਵਿੱਚ ਆਉਣ ਨਾਲ ਜਿੱਥੇ ਪਿੰਡਾਂ ਦੇ ਬੱਚਿਆਂ ਨੂੰ ਕਿਤਾਬਾਂ ਕਲਚਰ ਨਾਲ ਜੋੜਿਆ ਜਾ ਸਕੇਗਾ। ਉਥੇ ਹੀ ਉਹਨਾਂ ਨੂੰ ਮੋਬਾਇਲ ਫੋਨ ਅਤੇ ਨਸ਼ੇ ਆਦਿ ਦੀ ਭੈੜੀ ਸੰਗਤ ਤੋਂ ਨਿਜਾਤ ਮਿਲੇਗੀ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਾਰੇ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਗਵਰਨਰ ਕਟਾਰੀਆ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ, ਜਿਸ ਵਿਚ...

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...