ਚੰਡੀਗੜ੍ਹ, 5 ਦਸੰਬਰ 2023 (ਬਲਜੀਤ ਮਰਵਾਹਾ) – ਮੁੱਖ ਮੰਤਰੀ ਭਗਵੰਤ ਮਾਨ ਅੱਜ ਪੁਲਿਸ ਅਫਸਰਾਂ ਨਾਲ ਮੀਟਿੰਗ ਕਰਨਗੇ। ਪੰਜਾਬ ‘ਚ ਵੱਧ ਰਹੇ ਕ੍ਰਾਈਮ ਦੇ ਗ੍ਰਾਫ ਨੂੰ ਦੇਖਦੇ ਹੋਏ CM ਮਾਨ ਨੇ ਆਲਾ ਪੁਲਿਸ ਅਫਸਰਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ‘ਚ ਸਾਰੇ CP ਤੇ SSP ਸ਼ਾਮਿਲ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਸਣੇ ਕਈ ਅਹਿਮ ਮਸਲਿਆਂ ‘ਤੇ ਚਰਚਾ ਹੋਵੇਗੀ। ਇਹ ਮੀਟਿੰਗ 11:30 ਵਜੇ ਮੁੱਖ ਮੰਤਰੀ ਦਫਤਰ ‘ਚ ਹੋਵੇਗੀ।