November 6, 2026, 9:28 pm
----------- Advertisement -----------
HomeNewsLatest Newsਮੌਜੂਦਾ ਬਜਟ ਬਾਗਬਾਨੀ ਖੇਤਰ ਲਈ ਵੱਡੀਆਂ ਤਬਦੀਲੀਆਂ ਦਾ ਗਵਾਹ ਬਣੇਗਾ : ਜੌੜਾਮਾਜਰਾ

ਮੌਜੂਦਾ ਬਜਟ ਬਾਗਬਾਨੀ ਖੇਤਰ ਲਈ ਵੱਡੀਆਂ ਤਬਦੀਲੀਆਂ ਦਾ ਗਵਾਹ ਬਣੇਗਾ : ਜੌੜਾਮਾਜਰਾ

Published on

----------- Advertisement -----------

ਚੰਡੀਗੜ੍ਹ, 10 ਮਾਰਚ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਫਸਲੀ ਵਿਭਿੰਨਤਾ ਲਿਆਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਹਾਲ ਹੀ ਵਿੱਚ 2023-24 ਬਜਟ ਵਿੱਚ ਬਾਗਬਾਨੀ ਖੇਤਰ ਲਈ ਤਾਜ਼ਾ ਘੋਸ਼ਣਾ ਵਿੱਚ ਇਸ ਖੇਤਰ ਲਈ 253 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਕਿ ਪਿਛਲੇ ਬਜਟ ਨਾਲੋਂ ਦੁੱਗਣੇ ਹਨ। ਇਸ ਵਿੱਚ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਜ਼ਿਲਿ੍ਹਆਂ ਵਿੱਚ 5 ਨਵੀਆਂ ਬਾਗਬਾਨੀ ਅਸਟੇਟਾਂ ਵਿਕਸਤ ਕਰਨ ਲਈ 40 ਕਰੋੜ ਰੁਪਏ ਸ਼ਾਮਲ ਹਨ। ਇਹ ਬਜਟ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮਾਨ ਸਰਕਾਰ ਵੱਲੋਂ ਇਸ ਬਜਟ ਵਿੱਚ ਖੇਤਬਾੜੀ , ਬਾਗ਼ਬਾਨੀ ਖੇਤਰ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਬੁਨਿਆਦੀ ਢਾਂਚਾ ਬਣਾਉਣ ਦੇ ਨਾਲ-ਨਾਲ 2 ਸਕੀਮਾਂ ਦੀ ਸ਼ੁਰੂਆਤ ਕਰਕੇ ਵਿੱਤੀ ਸਹਾਇਤਾ ਅਤੇ ਵਿਭਿੰਨਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ- ਇਨ੍ਹਾਂ ਵਿੱਚ ਪਹਿਲੀ ਸਕੀਮ ‘ਭਾਵ ਅੰਤਰ ਭੂਗਤਾਨ ਯੋਜਨਾ’ ਹੈ, ਜੋ ਕਿ ਜੋਖਮ ਘਟਾਉਣ ਵਾਲੀ ਇੱਕ ਨਵੀਂ ਯੋਜਨਾ ਹੈ। ਬਾਗਬਾਨੀ ਫਸਲਾਂ ਦੇ ਸੰਵੇਦਨਸ਼ੀਲਤਾ ਅਤੇ ਘੱਟ ਸ਼ੈਲਫ ਲਾਈਫ ਨੂੰ ਧਿਆਨ ਵਿੱਚ ਰੱਖਦੇ ਹੋਏ । ਇਹ ਸਕੀਮ ਕਿਸਾਨਾਂ ਦੀ ਭਲਾਈ ਵਜੋਂ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਬਾਗਬਾਨੀ ਅਪਣਾਉਣ ਦਾ ਭਰੋਸਾ ਦੇਵੇਗੀ।

ਦੂਜੀ ਸਕੀਮ ਫੁੱਲਾਂ ਦੇ ਬੀਜ ਉਤਪਾਦਨ ਰਾਹੀਂ ਵਿਭਿੰਨਤਾ ਲਈ ਹੈ। ਫੁੱਲਾਂ ਦੀ ਖੇਤੀ ਭਵਿੱਖਮੁਖੀ ਅਤੇ ਲਾਭਦਾਇਕ ਉਦਯੋਗ ਹੈ, ਅਤੇ ਇਸ ਦੀ ਤਰੱਕੀ ਸੂਬੇ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰ ਸਕਦੀ ਹੈ , ਜਿਸ ਨਾਲ ਜ਼ਮੀਨ ਦੀ ਵਰਤੋਂ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਪਹਿਲਾਂ ਹੀ ਘੱਟ ਰਹੇ ਜ਼ਮੀਨੀ ਪਾਣੀ ਦੇ ਭੰਡਾਰਾਂ ਨੂੰ ਸੰਭਾਲਿਆ ਜਾ ਸਕਦਾ ਹੈ।

ਨਵੀਆਂ ਮੰਡੀਆਂ ਬਣਾਉਣ ਦੀ ਕੋਸ਼ਿਸ਼ ਵਿੱਚ, ਆਲੂ ਦੇ ਪੌਦਿਆਂ ਲਈ ਟਿਸ਼ੂ-ਕਲਚਰ ਵਿੱਚ ਸਰਟੀਫਿਕੇਸ਼ਨ, ਟਰੇਸੇਬਿਲਟੀ, ਅਤੇ ਬਲਾਕ-ਚੇਨ ਤਕਨਾਲੋਜੀ ਪੇਸ਼ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਨਾਲ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਫਾਇਦਾ ਹੈ ਕਿਉਂਕਿ ਇਹ ਸਥਾਨਕ ਅਤੇ ਦੂਰ-ਦੁਰਾਡੇ ਦੀਆਂ ਘਰੇਲੂ ਮੰਡੀਆਂ ਵਿੱਚ ਕਿਸਾਨਾਂ ਲਈ ਉੱਚ ਗੁਣਵੱਤਾ ਵਾਲੇ ਅਤੇ ਰੋਗ ਮੁਕਤ ਆਲੂਆਂ ਦੀ ਸਪਲਾਈ ਕਰਨ ਵਿੱਚ ਮਦਦ ਕਰਦਾ ਹੈ।

ਅੰਤ ਵਿੱਚ, ਵੱਧ ਮੁੱਲ ਵਾਲੀਆਂ ਫਸਲਾਂ ਦੀ ਕਾਸ਼ਤ ਕਰਕੇ ਕਿਸਾਨਾਂ ਦੀ ਉਪਜੀਵਕਾ ਨੂੰ ਬਿਹਤਰ ਬਣਾਉਣ ਲਈ- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਟਿਸ਼ੂ-ਕਲਚਰ ਤਕਨਾਲੋਜੀ ਰਾਹੀਂ ਸੇਬ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਗਈ ਹੈ। ਇਹ ਕਿਸਮ ਵਿਸ਼ੇਸ਼ ਤੌਰ ’ਤੇ ਪੰਜਾਬ ਦੀਆਂ ਮੌਸਮੀ ਸਥਿਤੀਆਂ ਦੇ ਅਨੁਕੂਲ ਕਾਸ਼ਤ ਕਰਨ ਲਈ ਤਿਆਰ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਾਲ ਨਵੀਂ ਵਸਤੂ ਅਤੇ ਮੰਡੀ ਤੱਕ ਪਹੁੰਚ ਦੇਵੇਗੀ ਤਾਂ ਜੋ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।

ਜੌੜਾਮਾਜਰਾ ਨੇ ਅੱਗੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਬਾਗਬਾਨੀ ਕਿਸਾਨਾਂ ਨੂੰ ਬਿਹਤਰ ਵਿੱਤੀ ਸਹਾਇਤਾ, ਬਿਹਤਰ ਬੁਨਿਆਦੀ ਢਾਂਚੇ, ਸੂਬੇ ਦੇ ਅੰਦਰ ਅਤੇ ਬਾਹਰ ਨਵੀਆਂ ਮੰਡੀਆਂ ਵਿਕਸਿਤ ਕਰਨ ਅਤੇ ਬਾਗਬਾਨੀ ਨੂੰ ਅਪਣਾਉਣ ਅਤੇ ਵਧਾਉਣ ਲਈ ਇੱਕ ਸਹਾਇਤਾ ਪ੍ਰਣਾਲੀ ਰਾਹੀਂ ਲਾਭ ਦੀ ਆਸ ਕੀਤੀ ਜਾ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...