July 2, 2026, 8:34 pm
----------- Advertisement -----------
HomeNewsBreaking Newsਅੰਮ੍ਰਿਤਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਨੇ 03 ਵੱਖ-ਵੱਖ ਮਾਮਲਿਆਂ 'ਚ ਕੀਤੀ ਪ੍ਰੈੱਸਕਾਨਫਰੰਸ

ਅੰਮ੍ਰਿਤਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਨੇ 03 ਵੱਖ-ਵੱਖ ਮਾਮਲਿਆਂ ‘ਚ ਕੀਤੀ ਪ੍ਰੈੱਸਕਾਨਫਰੰਸ

Published on

----------- Advertisement -----------

ਅੰਮ੍ਰਿਤਸਰ ਡੀਸੀਪੀ ਇਨਵੈਸਟੀਗੇਸ਼ਨ ਨੇ ਅੱਜ ਵੱਖ-ਵੱਖ ਤਿੰਨ ਮੁਕਦਮਿਆਂ ਦੇ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਥਾਣਾ ਵੇਰਕਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਅਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਥਾਣਾ ਸਿਵਿਲ ਲਾਈਨ ਦੀ ਪੁਲਿਸ ਨੇ ਕ੍ਰਾਈਮ ਦੀਆਂ ਵਾਰਦਾਤਾਂ ਤੋਂ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਆਰੋਪੀ ਪਸਤੌਲ ਦੀ ਨੋਕ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਗਿਰਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਰਾਜਪਾਲ ਸਿੰਘ ਉਰਫ ਰਾਜਾ ਰੋਬਿਨ ਸਿੰਘ ਉਰਫ ਰੋਬਿਨ ਸੁਮਿਤ ਸ਼ਰਮਾ ਉਰਫ ਸੁਮਿਤ ਅਤੇ ਲੱਕੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਪਿਸਤੋਲ ਸਮੇਤ ਇੱਕ ਰੋਂਦ ਅਤੇ ਖੋਲ ਬਰਾਮਦ ਕੀਤਾ ਹੈ।

ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਵੇਰਕਾ ਦੀ ਪੁਲਿਸ ਵੱਲੋਂ 01 ਕਿਲੋ 595 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਇਮਰਾਨ ਖਾਨ ਹੈ। ਅਤੇ ਉਸ ਵਿਅਕਤੀ ਨੂੰ ਥਾਣਾ ਵੇਰਕਾ ਦੀ ਪੁਲਿਸ ਵੱਲੋਂ ਬਾਈਪਾਸ ਨਜ਼ਦੀਕ ਨਾਕੇਬੰਦੀ ਕਰਕੇ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 01 ਕਿਲੋ 595 ਗ੍ਰਾਮ ਅਫੀਮ ਬਰਾਮਦ ਕੀਤੀ ਹੈ।

 ਨਾਲ ਹੀ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਵੱਲੋਂ ਔਰਗਨਾਈਜ਼ ਕ੍ਰਾਈਮ ਸਿੰਡੀਕੇਟ ਦਾ ਪਰਦਾ ਫਾਸ਼ ਕਰਦੇ ਹੋਏ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਅਤੇ ਹੁਣ ਉਸੇ ਮਾਮਲੇ ਚ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਪਹਿਚਾਨ ਗੋਵਿੰਦ ਅਤੇ ਸੰਜੀਵ ਕੁਮਾਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ 32 ਬੋਰ 01 ਮੈਗਜ਼ੀਨ ਅਤੇ 10 ਜਿੰਦਾ ਰੋਂਦ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਇਹਨਾਂ ਸਾਰੇ ਆਰੋਪੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਤੇ ਹੋਰ ਬਰੀਕੀ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...