March 23, 2025, 7:21 am
----------- Advertisement -----------
HomeNewsBreaking Newsਖਨੌਰੀ ਬਾਰਡਰ 'ਤੇ ਸ਼ੁਭਕਰਨ ਦੀ ਮੌ+ਤ ਮਾਮਲਾ: ਦੋਸ਼ੀ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ...

ਖਨੌਰੀ ਬਾਰਡਰ ‘ਤੇ ਸ਼ੁਭਕਰਨ ਦੀ ਮੌ+ਤ ਮਾਮਲਾ: ਦੋਸ਼ੀ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ – CM ਮਾਨ

Published on

----------- Advertisement -----------

ਚੰਡੀਗੜ੍ਹ, 22 ਫਰਵਰੀ 2024 – ਖਨੌਰੀ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਦੀ ਕਥਿਤ ਬੇਰਹਿਮ ਕਾਰਵਾਈ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਰਿਆਣਾ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਮਾਨ ਨੇ ਕਿਹਾ ਕਿ ਸ਼ੁਭਕਰਨ ਅੰਦੋਲਨ ਵਿੱਚ ਕੋਈ ਵੀ ਫੋਟੋ ਖਿਚਵਾਉਣ ਨਹੀਂ ਗਿਆ ਸੀ। ਉਹ ਆਪਣੀ ਫ਼ਸਲ ਦਾ ਉਚਿਤ ਮੁੱਲ ਮੰਗਣ ਲਈ ਉੱਥੇ ਗਿਆ ਸੀ। ਖਨੌਰੀ ਬਾਰਡਰ ‘ਤੇ ਨੌਜਵਾਨ ਕਿਸਾਨ ਸ਼ੁਭਕਰਨ ਮੌਤ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ, ਐਫਆਈਆਰ ਦਰਜ ਕਰਕੇ ਜਾਂਚ ਦੇ ਹੁਕਮ ਦਿੱਤੇ ਜਾਣਗੇ। ਜੋ ਵੀ ਅਧਿਕਾਰੀ ਜ਼ਿੰਮੇਵਾਰ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੈਨੂੰ ਦੁਖ ਹੈ ਕਿ ਮੇਰੇ ਸੂਬੇ ਦਾ ਨੌਜਵਾਨ ਦੁਨੀਆ ਵਿਚ ਨਹੀਂ ਰਿਹਾ, ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ, ਲੜਾਈ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੈ, ਫਿਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਕਿਉਂ ਰੋਕ ਰਹੀ ਹੈ ? ਸੀ ਐਮ ਮਾਨ ਨੇ ਕਿਹਾ ਕਿ ਸ਼ੁਭਕਰਨ ਦੇ ਪਰਿਵਾਰ ਨਾਲ ਆਰਥਿਕ ਤੇ ਸਮਾਜਿਕ ਤੌਰ ਤੇ ਖੜ੍ਹੇ ਹੋਣਗੇ। ਕਾਨੂੰਨ ਵਿਵਸਥਾ ਨੂੰ ਹਰਿਆਣਾ ਪੁਲਿਸ ਖਰਾਬ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਖਨੌਰੀ ਮੋਰਚੇ ਤੇ ਚੱਲ ਰਹੇ ਅਖੰਡ ਜਾਪ ਨੂੰ ਅੱਧ ਵਿਚਾਲੇ ਰੁਕਵਾਇਆ, CM ਮਾਨ ‘ਤੇ ਲੱਗੇ ਬੇਅਦਬੀ ਦੇ ਇਲਜ਼ਾਮ

ਬੀਤੇ ਦਿਨੀਂ ਪਿਛਲੇ 13 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ...

ਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: ਹਰਭਜਨ ਸਿੰਘ ਈ.ਟੀ.ਉ.

ਚੰਡੀਗੜ੍ਹ, 21 ਮਾਰਚ:  ਮੱਖੂ ਵਿਚ ਲੱਗਦੀ ਹਰੀਕੇ -ਜੀਰਾ-ਬਠਿੰਡਾ ਸੈਕਸ਼ਨ ਐਨ.ਐਚ. 54 ਰੇਲਵੇ ਲਾਈਨ ਉਤੇ...

20,000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ, 21 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ...

ਹੱਦਬੰਦੀ ‘ਤੇ ਚੇਨਈ ’ਚ ਦੱਖਣੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ,ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਹੱਦਬੰਦੀ ਦੇ ਖਿਲਾਫ

 ਰਾਜਾਂ ਵਿੱਚ ਲੋਕ ਸਭਾ ਸੀਟਾਂ ਦੀ ਹੱਦਬੰਦੀ ਨੂੰ ਲੈ ਕੇ ਸ਼ਨੀਵਾਰ ਨੂੰ ਚੇਨਈ ਵਿੱਚ...

ਪੰਜਾਬ ਦੇ ਸਕੂਲਾਂ ਵਿੱਚ ਐਨਰਜੀ ਡਰਿੰਕਸ ‘ਤੇ ਪਾਬੰਦੀ

ਪੰਜਾਬ ਸਰਕਾਰ ਹੁਣ ਸਕੂਲਾਂ ਵਿੱਚ ਐਨਰਜੀ ਡਰਿੰਕਸ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ...

ਅਜਨਾਲਾ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ ਨੌਜਵਾਨ ਨੂੰ ਲਿਆ ਹਿਰਾਸਤ ’ਚ

ਅਜਨਾਲਾ ਪੁਲਿਸ ਨੇ ਫ਼ਰੀਦਕੋਟ ਦੇ ਪਿੰਡ ਪੰਜਗਰਾਈਂ ਕਲਾਂ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ...

“ਆਪ” ਵਿਧਾਇਕ ਦੇ ਘਰੋਂ ਮਿਲੀਆਂ ਕਿਸਾਨਾਂ ਦੇ ਟਰੈਕਟਰ- ਟਰਾਲੀਆਂ, ਖਹਿਰਾ ਨੇ FIR ਦਰਜ ਕਰਨ ਦੀ ਕੀਤੀ ਮੰਗ

ਬੀਤੇ ਦਿਨੀਂ ਪਿਛਲੇ 13 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਹੇ...