ਭਾਰਤ ‘ਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਹਵਾ ਦੀ ਗੁਣਵੱਤਾ ਫਿਰ ਤੋਂ ਖਰਾਬ ਹੋਣ ਲੱਗੀ ਹੈ। ਉੱਤਰ ਭਾਰਤ ਵਿੱਚ AQI ਚਿੰਤਾਜਨਕ ਪੱਧਰ ‘ਤੇ ਬਣਿਆ ਹੋਇਆ ਹੈ। ਖਾਸ ਕਰਕੇ ਦਿੱਲੀ-ਐਨਸੀਆਰ ਦੇ ਖੇਤਰ ਵਿੱਚ, ਧੁੰਦ ਅਤੇ ਧੂੰਏਂ ਦੀ ਸੰਘਣੀ ਚਾਦਰ ਵਿੱਚ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ‘ਤੇ ਕਾਬੂ ਪਾਉਣ ਲਈ ਤੁਹਾਨੂੰ ਤੁਰੰਤ ਠੋਸ ਉਪਾਅ ਕਰਨੇ ਚਾਹੀਦੇ ਹਨ ।

ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ” ਮੈਂ ਤੁਹਾਡਾ ਧਿਆਨ ਉਸ ਦਰਦ ਅਤੇ ਪੀੜਾ ਵੱਲ ਦਿਵਾਉਣਾ ਚਾਹੁੰਦਾ ਹਾਂ ਜੋ ਦਿੱਲੀ ਦੇ ਲੋਕ ਬਿਨਾਂ ਕਿਸੇ ਕਸੂਰ ਦੇ ਭੋਗ ਰਹੇ ਹਨ, ਅਤੇ ਤੁਹਾਨੂੰ ਪੰਜਾਬ ਵਿੱਚ ਪਰਾਲੀ ਸਾੜਨ ‘ਤੇ ਕਾਬੂ ਪਾਉਣ ਲਈ ਫੌਰੀ ਅਤੇ ਠੋਸ ਉਪਾਅ ਕਰਨ ਦੀ ਬੇਨਤੀ ਕਰਦਾ ਹਾਂ, ਜਿਸ ਨੇ ਰਾਸ਼ਟਰੀ ਰਾਜਧਾਨੀ ਨੂੰ ਇੱਕ ਵਾਰ ਫਿਰ ਤੋਂ ਗੈਸ ਚੈਂਬਰ ਦੇ ਰੂਪ ਵਿੱਚ ਬਦਲ ਦਿੱਤਾ ਹੈ। ਦਿੱਲੀ ‘ਚ 95 ਫ਼ੀਸਦੀ ਧੂੰਆ ਪੰਜਾਬ ਤੋਂ ਆ ਰਿਹਾ ਹੈ।













