ਗੁਰਦਾਸਪੁਰ, 13 ਸਤੰਬਰ – ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੌਕੇ ਰੋਮੋਸ ਮਹਾਜਨ, ਆਨਰੇਰੀ ਸੈਕਟਰੀ ਅਤੇ ਨੈਸ਼ਨਲ ਐਵਾਰਡੀ, ਪਰਮਿੰਦਰ ਸਿੰਘ ਸ਼ੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਈ.ਓ. ਨਗਰ ਕੌਸਲ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਸਲੱਮ ਏਰੀਆ, ਮਾਨ ਕੌਰ ਸਿੰਘ ਵਿਖੇ ਲੋਕਾਂ ਦੀ ਸਹੂਲਤਾਂ ਲਈ 5 ਕਮਿਊਨਿਟੀ ਟਾਇਲਟਸ ਇਸੇ ਮਹਿਨੇ ਦੇ ਅੰਤ ਤੱਕ ਲਗਾਏ ਜਾਣ, ਉਨ੍ਹਾਂ ਸੀਵਰੇਜ ਵਿਭਾਗ ਨੂੰ ਕਿਹਾ ਕਿ ਬਾਲ ਭਵਨ ਲਈ ਵੱਖਰੀ ਪਾਈਪ ਲਾਈਨ ਪਾਈ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ 26 ਸਤੰਬਰ 2024 ਨੂੰ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਵਿਖੇ ਜ਼ਿਲਾ ਪੱਧਰੀ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ, ਜਿਲਾ ਸਿੱਖਿਆ ਅਫਸਰ (ਸ), ਮਿਲਕ ਪਲਾਂਟ ਗੁਰਦਾਸਪੁਰ, ਵੇਰਕਾ ਮਿਲਕ ਪਲਾਂਟ, ਜ਼ਿਲ੍ਹਾ ਟਰਾਸਪੋਰਟ ਅਥਾਰਟੀ ਸਮੇਤ ਵੱਖ-ਵੱਖ ਵਿਭਾਗ ਨੂੰ ਦਿਸਾ- ਨਿਰਦੇਸ ਜਾਰੀ ਕੀਤੇ