ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਵਿੱਚ ਇੱਕ ਵਿਦਿਆਰਥੀ ‘ਤੇ ਪੱਖਾ ਡਿੱਗ ਗਿਆ। ਇਸ ਕਾਰਨ ਉਥੇ ਹਫੜਾ-ਦਫੜੀ ਮਚ ਗਈ। ਪੱਖਾ ਡਿੱਗਣ ਕਾਰਨ ਵਿਦਿਆਰਥੀ ਦੇ ਮੂੰਹ ਅਤੇ ਨੱਕ ‘ਤੇ ਸੱਟਾਂ ਲੱਗੀਆਂ। ਪੀੜਤ ਵਿਦਿਆਰਥੀ ਅਮਨ ਬੀ ਫਾਰਮੇਸੀ ਦੇ ਛੇਵੇਂ ਸਮੈਸਟਰ ਦਾ ਵਿਦਿਆਰਥੀ ਹੈ। ਉਹ ਮੂਲ ਰੂਪ ਤੋਂ ਉਤਰਾਖੰਡ ਦਾ ਰਹਿਣ ਵਾਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥੀ ਦਾ ਪੀਜੀਆਈ ਦੇ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਇੱਥੇ ਮਾਈਨਰ ਓਟੀ ਵਿਚ ਉਸ ਦੇ ਨੱਕ ‘ਤੇ ਕੁਝ ਟਾਂਕੇ ਲਗਾਏ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਬਰੇਕ ਚੱਲ ਰਹੀ ਸੀ। ਜੇਕਰ ਕਲਾਸ ਚੱਲ ਰਹੀ ਹੁੰਦੀ ਤਾਂ ਇਸ ਹਾਦਸੇ ਵਿੱਚ ਕਈ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਸਕਦੇ ਸਨ।
----------- Advertisement -----------
ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ‘ਤੇ ਡਿੱਗਿਆ ਪੱਖਾ
Published on
----------- Advertisement -----------
----------- Advertisement -----------












