November 19, 2026, 8:06 am
----------- Advertisement -----------
HomeNewsBreaking Newsਲੁਧਿਆਣਾ ਨਿਗਮ ਦੇ ਇੰਸਪੈਕਟਰ ਸਮੇਤ 7 ਖ਼ਿਲਾਫ਼ FIR: 1.75 ਕਰੋੜ ਰੁਪਏ ਗਬਨ...

ਲੁਧਿਆਣਾ ਨਿਗਮ ਦੇ ਇੰਸਪੈਕਟਰ ਸਮੇਤ 7 ਖ਼ਿਲਾਫ਼ FIR: 1.75 ਕਰੋੜ ਰੁਪਏ ਗਬਨ ਦਾ ਮਾਮਲਾ, ਸਾਰੇ ਸੱਤ ਮੁਲਾਜ਼ਮ ਸਸਪੈਂਡ

Published on

----------- Advertisement -----------
  • 12 ਹੋਰਾਂ ਨੂੰ ਨੋਟਿਸ

ਲੁਧਿਆਣਾ, 6 ਜਨਵਰੀ 2024 – ਲੁਧਿਆਣਾ ‘ਚ ਦੇਰ ਰਾਤ ਪੁਲਸ ਨੇ ਥਾਣਾ ਡਿਵੀਜ਼ਨ ਨੰਬਰ 7 ‘ਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨ ਦਾ ਦੋਸ਼ ਹੈ। ਇਨ੍ਹਾਂ ਨੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ-ਪੇਪਰ ਬਿੱਲ ਪਾਸ ਕੀਤੇ ਹਨ।

ਦੱਸ ਦੇਈਏ ਕਿ ਨਿਗਮ ਨੇ 7 ਮੁਲਜ਼ਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। 12 ਹੋਰ ਕਰਮਚਾਰੀਆਂ ਨੂੰ ਵੀ ਨੋਟਿਸ ਭੇਜਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਘੁਟਾਲੇ ਵਿੱਚ 7 ​​ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ 409 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਿਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਰਮੇਸ਼ ਕੁਮਾਰ ਸਫ਼ਾਈ ਸੇਵਕ, ਮਿੰਟੂ ਕੁਮਾਰ ਸਫ਼ਾਈ ਸੇਵਕ, ਹੇਮ ਰਾਜ ਅਮਲਾ ਕਲਰਕ, ਹਰਸ਼ ਗਰੋਵਰ ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ, ਕਮਲ ਕੁਮਾਰ ਸਫ਼ਾਈ ਸੇਵਕ ਸ਼ਾਮਲ ਹਨ। ਪਹਿਲਾਂ ਰਾਜੇਸ਼ ਕੁਮਾਰ ਵੀ ਕਲਰਕ ਸੀ। ਹੁਣ ਉਸ ਨੂੰ ਤਰੱਕੀ ਦੇ ਕੇ ਸੈਨੇਟਰੀ ਇੰਸਪੈਕਟਰ ਬਣਾਇਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਿੰਨਾ ਚਿਰ ਪੰਜਾਬ ਵਿਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਜਿੰਨਾ ਚਿਰ ਪੰਜਾਬ ਵਿਚ...

Spicejet ਦੀਆਂ ਉਡਾਣਾਂ ਪ੍ਰਭਾਵਿਤ, ਮੁੰਬਈ ਹਵਾਈ ਅੱਡੇ ’ਤੇ ਕਈ-ਕਈ ਘੰਟਿਆਂ ਤੋਂ ਸੈਂਕੜੇ ਯਾਤਰੀ ਫਸੇ, ਮਚੀ ਹਾਹਾਕਾਰ

ਸੋਮਵਾਰ ਅਤੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਸਪਾਈਸਜੈੱਟ (Spicejet Flights) ਦੇ ਸੈਂਕੜੇ ਯਾਤਰੀਆਂ ਨੂੰ...

 ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਾਇਆ ਕਿ ਉਹ...

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ ‘ਰੈਜੀਮੈਂਟਲ ਰੰਗ’

ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ...

ਰੂਸ ‘ਚ ਵੱਡਾ ਹਵਾਈ ਹਾਦਸਾ, ਹਵਾ ‘ਚ ਅੱਗ ਲੱਗਣ ਕਾਰਨ ਕ੍ਰੈਸ਼ ਹੋਇਆ ਜਹਾਜ਼, ਜਿਊਂਦਾ ਸੜੇ 19 ਲੋਕ

ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ...

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਹੰਗਾਮਾ, ਸ਼ਰਧਾਲੂਆਂ ਨੂੰ ਤੰਗ ਕਰਨ ਵਾਲਿਆਂ ਦੀ ਨਿਹੰਗਾਂ ਵੱਲੋਂ ਕੁੱਟਮਾਰ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸ਼ਰਧਾਲੂਆਂ ਨੂੰ ਜ਼ਬਰਦਸਤੀ ਕਮਰੇ ਦਿਵਾਉਣ ਲਈ ਆਵਾਜ਼ਾਂ ਲਗਾਉਣ ਵਾਲਿਆਂ...

ਲੁਧਿਆਣਾ: 10 ਮਿੰਟਾਂ ‘ਚ ਠੱਗ ਬਾਬੇ ਨੇ ਲੁੱਟੀ ਗਹਿਣਿਆਂ ਦੀ ਦੁਕਾਨ, ਅਸ਼ੀਰਵਾਦ ਦਾ ਨਾਟਕ ਕਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਵਿੱਚ ਇੱਕ ਠੱਗੀ ਬਾਬੇ ਨੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਸਿਰਫ਼...

ਸੋਨੀਆ ਗਾਂਧੀ ਦੇ ਬੁਕ ਰਿਲੀਜ਼ ਸਮਾਰੋਹ ‘ਚ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਖੁਰਾਲਗੜ੍ਹ ਵਿਖੇ 4 ਤੋਂ 6 ਦਸੰਬਰ ਤੱਕ ਹੋਣਗੇ ਵਿਸ਼ਾਲ ਸਮਾਗਮ

*ਚੰਡੀਗੜ੍ਹ, 17 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ...