ਬਠਿੰਡਾ, 3 ਨਵੰਬਰ 2023 – ਬਠਿੰਡਾ ਦੇ ਮਾਲ ਰੋਡ ‘ਤੇ ਸਥਿਤ ਹੋਟਲ ਬਾਹੀਆ ਫੋਰਟ ਦੇ ਪਿਛਲੇ ਪਾਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਵਿਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ‘ਚ 2 ਲੋਕ ਜ਼ਖਮੀ ਹੋਏ ਹਨ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਰਾਤ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿਸ ਤੋਂ ਬਾਅਦ ਜ਼ਖਮੀਆਂ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖਮੀ ਸ਼ਿਵਮ ਵਾਸੀ ਗਲੀ ਨੰਬਰ 23 ਪਰਸ ਰਾਮ ਨਗਰ ਦੀ ਰਾਤ 2 ਵਜੇ ਮੌਤ ਹੋ ਗਈ। ਸ਼ਿਵਮ ਦੇ ਪੇਟ ‘ਚੋਂ ਗੋਲੀ ਲੰਘ ਗਈ ਸੀ।
ਰੇਸ਼ਮ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਦਾ ਇਲਾਜ ਚੱਲ ਰਿਹਾ ਹੈ। ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਦੱਸਿਆ ਜਾਂਦਾ ਹੈ। ਜਦਕਿ ਰੇਸ਼ਮ ਸਿੰਘ ਨੂੰ ਛੁਰਾ ਮਾਰਿਆ ਗਿਆ।
ਮ੍ਰਿਤਕ ਦੀ ਪਛਾਣ ਸ਼ਿਵਮ ਵਾਸੀ ਗਲੀ ਨੰਬਰ 23 ਪਰਸ ਰਾਮ ਨਗਰ ਅਤੇ ਜ਼ਖਮੀ ਦੀ ਪਛਾਣ ਰੇਸ਼ਮ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਦੱਸਿਆ ਜਾਂਦਾ ਹੈ। ਸ਼ਿਵਮ ਦੇ ਪੇਟ ‘ਚੋਂ ਗੋਲੀ ਲੰਘ ਗਈ ਸੀ।
ਪੁਲਸ ਮੁਤਾਬਕ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰੇਸ਼ਮ ਸਿੰਘ ਅਤੇ ਸ਼ਿਵਮ ਦੀ ਗਗਨਦੀਪ ਨਾਲ ਫੋਨ ‘ਤੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਸ਼ਿਵਮ ਅਤੇ ਰੇਸ਼ਮ ਗਗਨਦੀਪ ਘਰ ਦੇ ਬਾਹਰ ਪਹੁੰਚ ਗਏ। ਜਿੱਥੇ ਗੁੱਸੇ ‘ਚ ਆ ਕੇ ਗਗਨਦੀਪ ਨੇ ਆਪਣੇ ਘਰ ਤੋਂ ਡਬਲ ਬੈਰਲ ਨਾਲ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਵਿੱਚ ਰੇਸ਼ਮ ਅਤੇ ਸ਼ਿਵ ਉੱਥੇ ਹੀ ਡਿੱਗ ਪਏ। 20 ਮਿੰਟ ਦੇ ਇਲਾਜ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਰੇਸ਼ਮ ਦੀ ਗੋਲੀ ਚਲਾਉਣ ਵਾਲੇ ਨੌਜਵਾਨਾਂ ਨਾਲ ਲੜਾਈ ਹੋਈ ਸੀ। ਗੁੱਸੇ ‘ਚ ਆਏ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਸ਼ਿਵਮ ਅਤੇ ਰੇਸ਼ਮ ਜ਼ਖਮੀ ਹੋ ਗਏ। ਗੋਲੀ ਚਲਾਉਣ ਵਾਲੇ ਦੀ ਪਛਾਣ ਹੋ ਗਈ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।