September 11, 2026, 1:27 am
----------- Advertisement -----------
HomeNewsLatest Newsਹੈਕਰਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ

ਹੈਕਰਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ

Published on

----------- Advertisement -----------

ਮੋਬਾਈਲ ਫ਼ੋਨ ਹੈਕਰਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਕਸਬੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪ੍ਰਭਜੀਤ ਸਿੰਘ ਭੁੱਲਰ ਮੁੱਦਕੀ ਵਾਰਡ ਨੰਬਰ 5 ਵਜੋਂ ਹੋਈ ਹੈ। ਮ੍ਰਿਤਕ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਅਨੁਸਾਰ ਪ੍ਰਭਜੀਤ ਸਿੰਘ ਨੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਹੈਕਰਾਂ ਨੇ ਕਾਫੀ ਸਮੇਂ ਤੋਂ ਉਸ ਦਾ ਫੋਨ ਹੈਕ ਕੀਤਾ ਹੋਇਆ ਹੈ। ਉਨ੍ਹਾਂ ਕੋਲ ਉਸਦਾ ਆਧਾਰ ਕਾਰਡ, ਪੈਨ ਕਾਰਡ, ਉਸਦੇ ਸਾਰੇ ਸੰਪਰਕ ਨੰਬਰ ਅਤੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਹਨ। ਹੈਕਰ ਉਸ ਨੂੰ ਬਲੈਕਮੇਲ ਕਰ ਰਹੇ ਹਨ। ਮੋਬਾਈਲ ਹੈਕਰ ਵਟਸਐਪ ‘ਤੇ ਪਰਿਵਾਰਕ ਫੋਟੋਆਂ ਪਾ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਉਹ ਪਰਿਵਾਰ ਦੀਆਂ ਫੋਟੋਆਂ ਨੂੰ ਗਲਤ ਐਡਿਟ ਕਰਕੇ ਵਾਇਰਲ ਕਰ ਦੇਣਗੇ। ਜੇਕਰ ਉਹ ਆਪਣਾ ਫ਼ੋਨ ਬਦਲਦਾ ਹੈ ਤਾਂ ਨੁਕਸਾਨ ਲਈ ਉਹ ਜ਼ਿੰਮੇਵਾਰ ਹੋਵੇਗਾ। ਸੁਸਾਈਡ ਨੋਟ ‘ਚ ਉਸ ਦੀ ਖੁਦਕੁਸ਼ੀ ਪਿੱਛੇ ਹੈਕਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਦੱਸਿਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...