September 22, 2026, 11:25 pm
----------- Advertisement -----------
HomeNewsBreaking Newsਸਾਬਕਾ ਅਕਾਲੀ ਵਿਧਾਇਕ 'ਆਪ' 'ਚ ਹੋ ਸਕਦੇ ਨੇ ਸ਼ਾਮਿਲ !

ਸਾਬਕਾ ਅਕਾਲੀ ਵਿਧਾਇਕ ‘ਆਪ’ ‘ਚ ਹੋ ਸਕਦੇ ਨੇ ਸ਼ਾਮਿਲ !

Published on

----------- Advertisement -----------

ਜਲੰਧਰ, 14 ਅਪ੍ਰੈਲ 2024 – ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਟੀਨੂੰ ਦੇ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਪਰ ਕੱਲ੍ਹ ਹੀ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ।

‘ਆਪ’ ਨਾਲ ਸਬੰਧਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਪ ਅੱਜ ਬਾਅਦ ਦੁਪਹਿਰ ਚੰਡੀਗੜ੍ਹ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਟੀਨੂੰ ਜਲੰਧਰ ਸੀਟ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ​​ਪਕੜ ਹੈ।

ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਯਾਨੀ ਸ਼ਨੀਵਾਰ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਲੈ ਕੇ ਰੈਲੀ ਕੱਢੀ ਜਾ ਰਹੀ ਸੀ। ਉਸ ਦੌਰਾਨ ਪਵਨ ਟੀਨੂੰ ਵੀ ਆਏ ਸੀ। ਰੈਲੀ ਵਿੱਚ ਪੱਤਰਕਾਰਾਂ ਨੇ ਜਦੋਂ ਟੀਨੂੰ ਨੂੰ ਪੁੱਛਿਆ ਕਿ ਕੀ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹੋ ? ਟੀਨੂੰ ਨੇ ਦੱਬੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ ਕਿ ਜਲਦੀ ਹੀ ਤੁਹਾਨੂੰ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਵੇਗਾ ਅਤੇ ਕੀ ਨਹੀਂ ਹੋਵੇਗਾ।

ਅੱਜ ਚੰਡੀਗੜ੍ਹ ‘ਚ ‘ਆਪ’ ਨਾਲ ਜੁੜੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਅੱਜ ‘ਆਪ’ ‘ਚ ਸ਼ਾਮਲ ਹੋਣਗੇ। ਪਵਨ ਕੁਮਾਰ ਟੀਨੂੰ 2012 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਟੀਨੂੰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ ਹਨ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ, ਪਰ 70981 ਵੋਟਾਂ ਨਾਲ ਹਾਰ ਗਏ ਸੀ। ਟੀਨੂੰ 2017 ਵਿੱਚ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ। ਪਿਛਲੀਆਂ ਚੋਣਾਂ ਵਿੱਚ ਉਹ ਕਾਂਗਰਸ ਦੇ ਸੁਰਿੰਦਰ ਸਿੰਘ ਕੋਟਲੇ ਤੋਂ ਹਾਰ ਗਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...