ਪੰਜਾਬ ਦੇ ਲੁਧਿਆਣਾ ‘ਚ ਸਾਥੀਆਂ ਸਮੇਤ ਪਾਰਸ ਖੱਤਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਗੈਂਗਸਟਰ ਅਜੇ ਪੰਡਿਤ ਨੂੰ ਸੀਆਈਏ-2 ਪੁਲਿਸ ਨੇ ਹਿਮਾਚਲ ਦੇ ਊਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਜੈ ਪੰਡਿਤ ਖਿਲਾਫ 13 ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਲੰਬੇ ਸਮੇਂ ਤੋਂ ਕਈ ਮਾਮਲਿਆਂ ਵਿੱਚ ਪੀਓ (ਭਗੌੜਾ) ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਦਮਾਸ਼ ਹਿਮਾਚਲ ਦੇ ਊਨਾ ‘ਚ ਲੁਕਿਆ ਹੋਇਆ ਹੈ। ਏਡੀਸੀਪੀ-4 ਤੁਸ਼ਾਰ ਗੁਪਤਾ ਦੀ ਅਗਵਾਈ ਵਿੱਚ ਇੰਸਪੈਕਟਰ ਬੇਅੰਤ ਜੁਨੇਜਾ ਨੇ ਹਿਮਾਚਲ ਵਿੱਚ ਛਾਪੇਮਾਰੀ ਕਰਕੇ ਇਸ ਅਪਰਾਧੀ ਨੂੰ ਕਾਬੂ ਕਰ ਲਿਆ। ਮੁਲਜ਼ਮ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲੀਸ ਪਾਰਸ ਖੱਤਰੀ ਤੋਂ ਪੁੱਛਗਿੱਛ ਵੀ ਕਰੇਗੀ।
ਜਾਣਕਾਰੀ ਮੁਤਾਬਿਕ ਅਜੈ ਪੰਡਿਤ ਮਹਾਂਨਗਰ ਵਿੱਚ ਲੜਾਈ-ਝਗੜੇ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ ਅਤੇ ਕਈ ਲੋਕਾਂ ਨਾਲ ਉਸ ਦੀ ਦੁਸ਼ਮਣੀ ਚੱਲ ਰਹੀ ਹੈ। ਇੰਨਾ ਹੀ ਨਹੀਂ, ਉਹ ਪਹਿਲਾਂ ਕਮਿਸ਼ਨਰੇਟ ਪੁਲਿਸ ਨਾਲ ਵੀ ਆਹਮੋ-ਸਾਹਮਣੇ ਹੋ ਚੁਕਿਆ ਹੈ। ਇਸ ਤੋਂ ਇਲਾਵਾ ਗੈਂਗਸਟਰ ਅਜੇ ਪੰਡਿਤ ਨੇ ਪਿੱਛਾ ਕਰ ਰਹੀ ਪੁਲਿਸ ਪਾਰਟੀ ‘ਤੇ ਵੀ ਗੋਲੀਆਂ ਚਲਾ ਦਿੱਤੀਆਂ ਸਨ। ਦੋਸ਼ੀ ਗੈਂਗਸਟਰ ਅਜੈ ਪੰਡਿਤ ਦੇ ਦਬਦਬੇ ਨੂੰ ਉਦੋਂ ਝਟਕਾ ਲੱਗਾ ਜਦੋਂ ਆਈ.ਪੀ.ਐੱਸ. ਅਧਿਕਾਰੀ ਸਵਪਨਾ ਸ਼ਰਮਾ ਨੇ ਦੋਸ਼ੀ ਗੈਂਗਸਟਰ ਅਜੇ ਪੰਡਿਤ ਦਾ ਕਾਫੀ ਦੂਰ ਤੱਕ ਪਿੱਛਾ ਕਰਨ ਤੋਂ ਬਾਅਦ ਕਾਬੂ ਕਰ ਲਿਆ। ਇਸ ਤੋਂ ਬਾਅਦ ਅਜੇ ਪੰਡਿਤ ਦਾ ਦਬਦਬਾ ਖਤਮ ਕਰਨ ਲਈ ਆਈਪੀਐਸ ਅਧਿਕਾਰੀ ਸਵਪਨ ਸ਼ਰਮਾ ਨੇ ਉਸਦੇ ਕਈ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਸੀ।
ਅਜੈ ਪੰਡਿਤ ਕਰੀਬ ਇਕ ਸਾਲ ਪਹਿਲਾਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਫਿਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ। ਦੱਸ ਦਈਏ ਕਿ ਭਾਮੀਆਂ ਕਲਾਂ ਦੇ ਹੁੰਦਲ ਚੌਕ ਵਿੱਚ ਪਾਰਸ ਖੱਤਰੀ ਤੇ ਉਸ ਦੇ ਦੋਸਤ ਅਭਿਸ਼ੇਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਾਰਸ ਦੀ ਹੱਤਿਆ ਕਰ ਦਿੱਤੀ ਤੇ ਅਭਿਸ਼ੇਕ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਥਾਣਾ ਜਮਾਲਪੁਰ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
----------- Advertisement -----------
ਗੈਂਗਸਟਰ ਅਜੇ ਪੰਡਿਤ ਗ੍ਰਿਫਤਾਰ
Published on
----------- Advertisement -----------
----------- Advertisement -----------












