ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਤੇ ਬਟਾਲਾ ਦੇ ਆਲੀਵਾਲ ਰੋਡ ਤੇ ਇਕ ਨੌਜਵਾਨ ਨੂੰ ਤਿੰਨ ਨਾਜਾਇਜ਼ ਪਿਸਤੌਲਾਂ ਸਣੇ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਗ੍ਰਿਫਤਾਰ ਨੌਜਵਾਨ ਵਿਦੇਸ਼ ਅਮਰੀਕਾ ਚ ਬੈਠੇ ਨਾਮਵਰ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਪੱਛਿਆ ਦਾ ਸਾਥੀ ਦੱਸਿਆ ਜਾ ਰਿਹਾ ਹੈ |
ਇਸ ਗ੍ਰਿਫਤਾਰੀ ਬਾਰੇ ਜਾਣਕਾਰੀ ਦੇਂਦੇ ਹੋਏ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਨਾਮਵਰ ਗੈਂਗਸਟਰ ਹੈਪੀ ਪੱਛਿਆ ਵਲੋਂ ਵਿਦੇਸ਼ ਚ ਬੈਠ ਪੰਜਾਬ ਚ ਇਕ ਗੈਂਗ ਬਣਾਇਆ ਗਿਆ ਹੈ। ਜੋ ਪੰਜਾਬ ‘ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਜਿਸ ‘ਚ ਫਿਰੌਤੀ ਅਤੇ ਲੂਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਜੋੜਿਆ ਗਿਆ ਹੈ ਅਤੇ ਉਸੇ ਸੂਚਨਾ ਤੇ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਇਕ ਮੈਂਬਰ ਸੁਖਮਨੀ ਸਿੰਘ ਵਾਸੀ ਪਿੰਡ ਮਾਨ ਨੇੜੇ ਰਾਮਦਾਸ ਨੂੰ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਨੌਜਵਾਨ ਕੋਲੋਂ ਤਿੰਨ ਪਿਸਤੌਲਾਂ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ।
ਜਦਕਿ ਬਰਾਮਦ ਪਿਸਤੌਲਾਂ ਚ ਇਕ ਵਿਦੇਸ਼ੀ ਪਿਸਤੌਲ ਵੀ ਹੈ ਅਤੇ ਪੁਲਿਸ ਅਧਕਾਰੀ ਨੇ ਦੱਸਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪਿਸਤੌਲਾਂ ਕਿਸਦੇ ਜਰੀਏ ਇਹਨਾਂ ਤਕ ਪਹੁਚਿਆ ਹਨ ਅਤੇ ਪੁਲਿਸ ਅਧਕਾਰੀ ਨੇ ਦੱਸਿਆ ਕਿ ਇਹਨਾਂ ਹਤਿਆਰਾ ਨਾਲ ਫਿਰੌਤੀ , ਲੁੱਟ ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਹ ਗੈਂਗ ਤਿਆਰੀ ਚ ਸੀ ਜਦਕਿ ਇਸ ਗੈਂਗ ਦੇ ਇਕ ਸਾਥੀ ਸੁਖਮਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਦਕਿ ਹੈਪੀ ਵਿਦੇਸ਼ ਚ ਹੈ ਅਤੇ ਇਸ ਗੈਂਗ ਦੇ ਦੋ ਹੋਰ ਸਾਥੀ ਨਾਮਜਦ ਕੀਤੇ ਗਏ ਹਨ ਜੋ ਫਰਾਰ ਹਨ ਅਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ।ਗ੍ਰਿਫਤਾਰ ਨੌਜਵਾਨ ਸੁਖਮਨੀ ਸਿੰਘ ਦੇ ਖਿਲਾਫ ਪਹਿਲਾ ਵੀ ਅਪਰਾਧਿਕ ਮਾਮਲਾ ਅੰਮ੍ਰਿਤਸਰ ਪੁਲਿਸ ਵਲੋਂ ਦਰਜ ਕੀਤਾ ਗਿਆ ਸੀ ਉਦੋਂ ਉਸ ਕੋਲੋਂ ਅਫੀਮ ਬਰਾਮਦ ਹੋਈ ਸੀ ਅਤੇ ਉਹ ਉਸ ਕੇਸ ਚ ਜਮਾਨਤ ਤੇ ਆਇਆ ਬਾਹਰ ਆਇਆ ਹੈ ।