May 9, 2026, 7:07 pm
----------- Advertisement -----------
HomeNewsBreaking Newsਚੰਡੀਗੜ੍ਹ: ਪਾਰਕ 'ਚੋਂ ਜਲੀ ਹੋਈ ਹਾਲਤ 'ਚ ਮਿਲੀ ਲੜਕੀ: ਪੀਜੀਆਈ ਰੈਫਰ, ਹਾਲਤ...

ਚੰਡੀਗੜ੍ਹ: ਪਾਰਕ ‘ਚੋਂ ਜਲੀ ਹੋਈ ਹਾਲਤ ‘ਚ ਮਿਲੀ ਲੜਕੀ: ਪੀਜੀਆਈ ਰੈਫਰ, ਹਾਲਤ ਗੰਭੀਰ

Published on

----------- Advertisement -----------
  • ਪ੍ਰੇਮ ਸਬੰਧਾਂ ਦੌਰਾਨ ਵਾਰਦਾਤ ਹੋਣ ਦਾ ਸ਼ੱਕ

ਚੰਡੀਗੜ੍ਹ, 9 ਅਪ੍ਰੈਲ 2024 (ਬਲਜੀਤ ਮਰਵਾਹਾ) – ਪੁਲੀਸ ਨੂੰ ਚੰਡੀਗੜ੍ਹ ਦੇ ਸੈਕਟਰ 35 ਦੇ ਪਾਰਕ ਵਿੱਚੋਂ ਅੱਧ ਜਲ਼ੀ ਹੋਈ ਲੜਕੀ ਮਿਲੀ। ਨੇੜਿਓਂ ਲੰਘ ਰਹੇ ਇਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਦੇਰ ਰਾਤ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲੜਕੀ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ।

ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਪਰ ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਮੁਹਾਲੀ ਦੇ ਪਿੰਡ ਸੋਹਾਣਾ ਦੀ ਵਸਨੀਕ ਹੈ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਪਹਿਲਾਂ ਲੜਕੀ ਦੇ ਨਾਲ ਇੱਕ ਲੜਕਾ ਵੀ ਸੀ। ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਹੁਣ ਉਸ ਲੜਕੇ ਦੀ ਭਾਲ ਕਰ ਰਹੀ ਹੈ। ਲੜਕੀ ਫਿਲਹਾਲ ਕੁਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ‘ਤੇ ਕੋਈ ਕੈਮੀਕਲ ਪਾ ਕੇ ਅੱਗ ਲਾਈ ਗਈ ਸੀ। ਲੜਕੀ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਪਹਿਲਾਂ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿੱਧੇ ਪੀ.ਜੀ.ਆਈ. ਰੈਫਰ ਕੀਤਾ ਗਈ। ਦੱਸਿਆ ਜਾ ਰਿਹਾ ਹੈ ਕਿ ਪਾਰਕ ਵਿੱਚ ਲੜਕੀ ਦੇ ਨਾਲ ਇੱਕ ਨੌਜਵਾਨ ਵੀ ਸੀ, ਜੋ ਫ਼ਰਾਰ ਦੱਸਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਜਾਂ ਇਹ ਸਾਰਾ ਕਾਰਾ ਕਿਸੇ ਨੌਜਵਾਨ ਵੱਲੋਂ ਕੀਤਾ ਗਿਆ ਹੈ।ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿਉਂਕਿ ਹਾਲਤ ਗੰਭੀਰ ਹੈ। ਕੁੜੀ ਨਾਜ਼ੁਕ ਹੈ ਅਤੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਜਾਣਕਾਰੀ ਅਨੁਸਾਰ ਲੜਕੀ 80 ਫੀਸਦੀ ਤੋਂ ਵੱਧ ਤੁਰ ਚੁੱਕੀ ਹੈ।

ਪੁਲੀਸ ਅਨੁਸਾਰ ਲੜਕੀ ਕੋਲੋਂ ਸਪਰੇਅ ਅਤੇ ਕੁਝ ਸਾਮਾਨ ਬਰਾਮਦ ਕੀਤਾ ਗਿਆ ਹੈ। ਘਟਨਾ ਦੇਰ ਰਾਤ ਕਰੀਬ 2 ਵਜੇ ਦੇ ਕਰੀਬ ਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀ ਸਿਆਸਤ ਦਾ ਨਵਾਂ ਚਿਹਰਾ ਬਣਨਗੇ ਦਿਲਜੀਤ ਦੋਸਾਂਝ? ਸਿੰਗਰ ਨੇ ਦਿੱਤਾ ਜਵਾਬ

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਹਨ, ਪੰਜਾਬ ਬਾਰੇ ਗੱਲ ਕਰਦੇ ਹਨ, ਪਰ ਉਨ੍ਹਾਂ...

‘ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ:ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ  ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਰੇਡ ਦੀ...

*ਬੇਅਦਬੀ ਦੇ ਮਾਮਲਿਆਂ ਵਿੱਚ ਹੁਣ ਮਾਨਸਿਕ ਰੋਗੀ ਹੋਣ ਦਾ ਬਹਾਨਾ ਨਹੀਂ ਚੱਲੇਗਾ:ਰੀ ਭਗਵੰਤ ਸਿੰਘ ਮਾਨ

* *ਬਠਿੰਡਾ, 8 ਮਈ , 2026*:ਚਾਰ ਰੋਜ਼ਾ ‘ਸ਼ੁਕਰਾਨਾ ਯਾਤਰਾ’ ਦੇ ਅੱਜ ਤੀਜੇ ਦਿਨ ਮਾਲਵਾ...

AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ,  ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।

ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ...

ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ (ਸ਼ੁੱਕਰਵਾਰ) ਸ੍ਰੀ ਅਕਾਲ ਤਖ਼ਤ ਸਾਹਿਬ...

ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਦਾ ਐਲਾਨ! ਹੈਲਪਲਾਈਨ ਨੰਬਰ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਸ਼ਡਿਊਲ...

ਹੁਣ Visa ਖਤਮ ਹੋਣ ‘ਤੇ ਵੀ ਕੈਨੇਡਾ ‘ਚ ਰੁਕ ਸਕਣਗੇ ਪੰਜਾਬੀ, ਇਮੀਗ੍ਰੇਸ਼ਨ ਨੇ ਬਦਲੇ ਨਿਯਮ

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ...