April 30, 2026, 3:40 am
----------- Advertisement -----------
HomeNewsLatest Newsਰਿਕਾਰਡ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ:...

ਰਿਕਾਰਡ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ: ਹਰਭਜਨ ਸਿੰਘ ਈ.ਟੀ.ਓ

Published on

----------- Advertisement -----------

ਚੰਡੀਗੜ੍ਹ, 2 ਅਗਸਤ 2024 – ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਗੁਰੂ ਅਮਰਦਾਸ ਥਰਮਲ ਪਲਾਂਟ (ਜੀ.ਏ.ਟੀ.ਪੀ.), ਜਿਸ ਨੂੰ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖਰੀਦਿਆ ਹੈ, ਰਿਕਾਰਡ ਪਲਾਂਟ ਲੋਡ ਫੈਕਟਰ (ਪੀ.ਐਲ.ਐਫ) ‘ਤੇ ਚੱਲ ਰਿਹਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਥਰਮਲ ਪਲਾਂਟ ਨੇ ਜੁਲਾਈ, 2024 ਵਿੱਚ ਲਗਭਗ 89.7 ਪ੍ਰਤੀਸ਼ਤ ਦੇ ਪੀ.ਐਲ.ਐਫ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰਵਰੀ 2024 ਵਿੱਚ ਹੀ ਇਸ ਥਰਮਲ ਪਲਾਂਟ ਨੂੰ ਐਕਵਾਇਰ ਕੀਤਾ ਗਿਆ ਸੀ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿੱਤੀ ਸਾਲ 2024-25 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਥਰਮਲ ਪਲਾਂਟ ਦੇ ਪਲਾਂਟ ਲੋਡ ਫੈਕਟਰ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ (2024-25) ਦੌਰਾਨ, ਅਪ੍ਰੈਲ ਲਈ ਪੀ.ਐਲ.ਐਫ 66 ਪ੍ਰਤੀਸ਼ਤ, ਮਈ ਲਈ 82 ਪ੍ਰਤੀਸ਼ਤ ਅਤੇ ਜੂਨ ਲਈ 78 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜੁਲਾਈ ਤੱਕ ਔਸਤ ਪੀ.ਐਲ.ਐਫ 79 ਪ੍ਰਤੀਸ਼ਤ ਰਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਥਰਮਲ ਪਲਾਂਟ ਨੂੰ ਇਕਵਾਇਰ ਕਰਨ ਤੋਂ ਪਹਿਲਾਂ ਅਪ੍ਰੈਲ 2016 ਤੋਂ ਜਨਵਰੀ 2024 ਦੀ ਮਿਆਦ ਵਿੱਚ ਇਸਦੀ ਔਸਤ ਪੀ.ਐੱਲ.ਐੱਫ. ਮਹਿਜ਼ 34 ਫੀਸਦੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਐਕਵਾਇਰ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਨੇ ਮਾਰਚ 2019 ਵਿੱਚ ਲਗਭਗ 282 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੇ ਨਾਲ ਵੱਧ ਤੋਂ ਵੱਧ 77 ਪ੍ਰਤੀਸ਼ਤ ਪੀ.ਐਲ.ਐਫ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਥਰਮਲ ਪਲਾਂਟ ਦਾ ਔਸਤ ਪੀ.ਐਲ.ਐਫ. ਪਿਛਲੇ ਵਿੱਤੀ ਸਾਲ (2023-24) ਵਿੱਚ ਲਗਭਗ 51 ਪ੍ਰਤੀਸ਼ਤ ਸੀ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਇਸ ਪ੍ਰਾਪਤੀ ਨੂੰ ਅਹਿਮ ਦੱਸਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...