October 20, 2026, 7:17 am
----------- Advertisement -----------
HomeNewsBreaking Newsਲੁਟੇਰੀ ਹਸੀਨਾ ਲਿਫਟ ਮੰਗ ਕੇ ਫਿਰ ਬਲੈਕਮੇਲ ਕਰ ਲੁੱਟਦੀ ਸੀ ਨਕਦੀ 'ਤੇ...

ਲੁਟੇਰੀ ਹਸੀਨਾ ਲਿਫਟ ਮੰਗ ਕੇ ਫਿਰ ਬਲੈਕਮੇਲ ਕਰ ਲੁੱਟਦੀ ਸੀ ਨਕਦੀ ‘ਤੇ ਮੋਬਾਈਲ

Published on

----------- Advertisement -----------

ਲੁਧਿਆਣਾ, 22 ਅਪ੍ਰੈਲ 2022 – ਪੰਜਾਬ ਦੇ ਲੁਧਿਆਣਾ ਵਿੱਚ ਇੱਕ ਔਰਤ ਪਿਛਲੇ ਕਾਫੀ ਸਮੇਂ ਤੋਂ ਨੌਜਵਾਨਾਂ ਅਤੇ ਅੱਧਖੜ ਉਮਰ ਦੇ ਲੋਕਾਂ ਨੂੰ ਲੁੱਟਦੀ ਆ ਰਹੀ ਸੀ। ਨੌਜਵਾਨਾਂ ਅਤੇ ਅੱਧਖੜ ਉਮਰ ਦੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਇਸ ਔਰਤ ਦਾ ਤਰੀਕਾ ਬਿਲਕੁਲ ਅਨੋਖਾ ਹੈ। ਉਹ ਸੜਕ ‘ਤੇ ਖੜ੍ਹੀ ਹੋ ਕੇ ਲਿਫਟ ਮੰਗਦੀ ਹੈ ਅਤੇ ਕੁਝ ਦੇਰ ਬਾਅਦ ਕਾਰ ‘ਚ ਬੈਠ ਕੇ ਉਸ ਵਿਅਕਤੀ ਨੂੰ ਬਲੈਕਮੇਲ ਕਰਦੀ ਅਤੇ ਉਹਨਾਂ ਤੋਂ ਪੈਸੇ ਅਤੇ ਮੋਬਾਈਲ ਖੋਹ ਲੈਂਦੀ। ਇਹ ਜਾਣਕਾਰੀ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਗੱਗੀ ਗਿੱਲ ਨੇ ਦਿੱਤੀ ਹੈ।

ਗੱਗੀ ਗਿੱਲ ਨੇ ਦੱਸਿਆ ਕਿ ਉਸ ਨੇ ਕਈ ਵਾਰ ਇੱਕ ਔਰਤ ਨੂੰ ਸੜਕਾਂ ‘ਤੇ ਦੇਖਿਆ। ਇਹ ਔਰਤ ਲੋਕਾਂ ਤੋਂ ਲਿਫਟ ਮੰਗਦੀ ਹੈ। ਗੱਗੀ ਗਿੱਲ ਅਨੁਸਾਰ ਉਸ ਦੇ ਇੱਕ ਦੋਸਤ ਨੂੰ ਉਕਤ ਔਰਤ ਨੇ ਆਪਣਾ ਸ਼ਿਕਾਰ ਬਣਾਇਆ ਸੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਮਾਡਲ ਟਾਊਨ ਤੋਂ ਆਪਣੇ ਇਸੇ ਦੋਸਤ ਨਾਲ ਕਿਤੇ ਜਾ ਰਿਹਾ ਸੀ। ਫਿਰ ਉਸ ਦੇ ਦੋਸਤ ਨੇ ਔਰਤ ਨੂੰ ਸੜਕ ‘ਤੇ ਖੜ੍ਹੇ ਲੋਕਾਂ ਤੋਂ ਲਿਫਟ ਮੰਗਦੇ ਦੇਖਿਆ।

ਇਸ ’ਤੇ ਉਸ ਨੇ ਥਾਣਾ ਮਾਡਲ ਟਾਊਨ ’ਚ ਫੋਨ ਕੀਤਾ ਕਿ ਇੱਥੇ ਇੱਕ ਔਰਤ ਹੈ ਜੋ ਨੌਜਵਾਨਾਂ ਤੋਂ ਲਿਫਟ ਮੰਗਦੀ ਹੈ ਅਤੇ ਕੁਝ ਦੂਰੀ ’ਤੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਲੁੱਟਦੀ ਹੈ। ਗੱਗੀ ਅਨੁਸਾਰ ਪੁਲੀਸ ਨੂੰ ਕਈ ਵਾਰ ਫੋਨ ਕੀਤਾ ਪਰ ਪੁਲੀਸ ਮੌਕੇ ’ਤੇ ਨਹੀਂ ਪੁੱਜੀ। ਰੌਲਾ ਪੈਣ ‘ਤੇ ਔਰਤ ਉਥੋਂ ਭੱਜ ਗਈ।

ਗੱਗੀ ਨੇ ਦੱਸਿਆ ਕਿ ਜੀਨ ਟਾਪ ਪਹਿਨੀ ਲੁਟੇਰਾ ਔਰਤ ਆਪਣੇ ਸ਼ਿਕਾਰ ਨੂੰ ਲੱਭਣ ਲਈ ਸੜਕ ‘ਤੇ ਖੜ੍ਹੀ ਹੈ। ਉਸ ਨੂੰ ਦੇਖ ਕੇ ਨੌਜਵਾਨ ਖੁਦ ਉਸ ਦੇ ਜਾਲ ਵਿਚ ਫਸ ਗਏ ਅਤੇ ਉਸ ਨੂੰ ਲਿਫਟ ਦੇ ਦਿੱਤੀ। ਕੁਝ ਦੂਰ ਜਾ ਕੇ ਜਦੋਂ ਉਕਤ ਔਰਤ ਨੇ ਉਕਤ ਨੌਜਵਾਨਾਂ ਨੂੰ ਇਸ ਗੱਲ ‘ਤੇ ਬਲੈਕਮੇਲ ਕੀਤਾ ਕਿ ਉਹ ਰੌਲਾ ਪਾਵੇਗੀ ਕਿ ਉਕਤ ਨੌਜਵਾਨ ਉਸ ਨਾਲ ਜ਼ਬਰਦਸਤੀ ਕਰ ਰਿਹਾ ਹੈ। ਫਿਰ ਨੌਜਵਾਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਉਸ ਦਾ ਸ਼ਿਕਾਰ ਹੋ ਗਏ ਹਨ। ਇਸ ਵਿੱਚ ਔਰਤ ਨੇ ਉਨ੍ਹਾਂ ਤੋਂ ਪੈਸੇ ਅਤੇ ਮੋਬਾਈਲ ਖੋਹ ਲਿਆ।

ਗੱਗੀ ਅਨੁਸਾਰ ਦੋ ਦਿਨ ਪਹਿਲਾਂ ਉਹ ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਗਿੱਲ ਬਾਈਪਾਸ ‘ਤੇ ਸੀ। ਉਸਨੇ ਦੇਖਿਆ ਕਿ ਔਰਤ ਨੇ ਆਪਣਾ ਸਥਾਨ ਬਦਲ ਲਿਆ ਸੀ। ਹੁਣ ਉਹ ਸ਼ਹਿਰ ਦੇ ਬਾਹਰਵਾਰ ਖੜ੍ਹੀ ਹੋਣ ਲੱਗੀ। ਔਰਤ ਨੇ ਕਾਰ ਸਵਾਰ ਨੌਜਵਾਨ ਨੂੰ ਰੋਕ ਕੇ ਲਿਫਟ ਲੈ ਲਈ। ਔਰਤ ਕਾਰ ‘ਚ ਘੁੰਮ ਕੇ ਨੌਜਵਾਨ ਨੂੰ ਆਪਣਾ ਸ਼ਿਕਾਰ ਬਣਾਉਣ ਹੀ ਵਾਲੀ ਸੀ ਕਿ ਗੱਗੀ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਵੀਡੀਓ ਬਣ ਰਹੀ ਦੇਖ ਕੇ ਔਰਤ ਗੱਗੀ ਅਤੇ ਉਸ ਦੇ ਦੋਸਤ ਨੂੰ ਫਿਰ ਤੋਂ ਦੇਖ ਕੇ ਘਬਰਾ ਗਈ ਅਤੇ ਚੱਲਦੀ ਕਾਰ ਤੋਂ ਹੇਠਾਂ ਉਤਰ ਗਈ। ਗੱਗੀ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਪਰ ਹਰ ਵਾਰ ਪੁਲਿਸ ਕਹਿ ਦਿੰਦੀ ਹੈ ਕਿ ਇਹ ਮਾਮਲਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਗੱਗੀ ਨੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਸੜਕ ‘ਤੇ ਨੌਜਵਾਨਾਂ ਤੋਂ ਲਿਫ਼ਟ ਮੰਗ ਕੇ ਆਪਣਾ ਸ਼ਿਕਾਰ ਬਣਾਉਣ ਵਾਲੀ ਔਰਤ ਖਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਏ.ਐੱਸ ਬੀਬੀਆਂ ਨੂੰ ਮਾਨਸਾ ਦੇ ਮੈਦਾਨ ’ਚ ਉਤਾਰਿਆ

ਪੰਜਾਬ ਸਰਕਾਰ ਵੱਲੋਂ ਹੁਣ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼...

ਝੋਟੇ ਦੇ ਕਤਲ ਨੂੰ ਲੈ ਕੇ ਬਣਾਈ ਇਨਸਾਫ ਕਮੇਟੀ ਦਾ ਵੱਡਾ ਐਲਾਨ-‘ਮਾਨਸਾ ਆਉਣ ‘ਤੇ ਅਮਿਤ ਸ਼ਾਹ ਦਾ ਕਰਾਂਗੇ ਵਿਰੋਧ’

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20...

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ...

ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ‘ਚ ਦਿੱਲੀ-ਪੰਜਾਬ ਮਾਡਿਊਲ ‘ਤੇ ਸ਼ੱਕ, ਮੁੰਬਈ ਪੁਲਿਸ ਲੱਭ ਰਹੀ 7 ਵੱਡੇ ਸਵਾਲਾਂ ਦੇ ਜਵਾਬ

ਮੁੰਬਈ ਦੇ ਜੁਹੂ ਇਲਾਕੇ ‘ਚ ਐਤਵਾਰ (18 ਅਕਤੂਬਰ) ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰਾਫ਼ ‘ਤੇ...

ਅੰਮ੍ਰਿਤਸਰ : ਘਰ ਅੰਦਰੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ, ਤੇਜ਼ਧਾਰ ਹਥਿਆਰ ਨਾਲ ਕਤਲ ਦਾ ਸ਼ੱਕ

ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਦੀ ਗਲੀ ਨੰ. 4 ਵਿਚ ਮਾਂ-ਪੁੱਤ ਦੀ ਮ੍ਰਿਤਕ ਦੇਹ...

ਪੰਜਾਬ ਦੇ ਮੌਜੂਦਾ ਹਾਲਾਤ ਕਾਰਨ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਮੁਲਤਵੀ, ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖਬਰ ਹੈ। ਕੈਨੇਡਾ ਵਿਚ ਹੋ ਰਹੇ ਹੋਲੋਗ੍ਰਾਮ...

ਸੰਗਰੂਰ ‘ਚ ਵਾਪਰੇ ਸੜਕ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁ. ਮੁਆਵਜ਼ੇ ਦਾ ਐਲਾਨ

ਬੀਤੇ ਦਿਨੀਂ ਲਹਿਰਾਗਾਗਾ ਜਾਖਲ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ‘ਤੇ ਕੰਮ ਕਰ...

 * ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੈਰਿਸ, 18 ਅਕਤੂਬਰ:ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ...